ਫੌਜ ਅਤੇ ਵਾਤਾਵਰਨ

ਸੁਖਵੰਤ ਹੁੰਦਲ

ਇਸ ਸਮੇਂ ਧਰਤੀ ਦੇ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਦੀ ਸਮੱਸਿਆ ਇਕ ਬਹੁਤ ਵੱਡੀ ਸਮੱਸਿਆ ਬਣ ਕੇ ਸਾਹਮਣੇ ਆ ਰਹੀ ਹੈ। ਵੱਡੀ ਪੱਧਰ ਉੱਤੇ ਇਹ ਵੀ ਮੰਨਿਆ ਜਾ ਚੁੱਕਾ ਹੈ ਕਿ ਧਰਤੀ ਉੱਪਰ ਵਾਪਰ ਰਹੀਆਂ ਮਨੁੱਖੀ ਸਰਗਰਮੀਆਂ ਇਸ ਸਮੱਸਿਆ ਨੂੰ ਦਿਨੋ ਦਿਨ ਹੋਰ ਡੂੰਘਾ ਕਰ ਰਹੀਆਂ ਹਨ। ਦੁਨੀਆ ਦੇ ਉੱਚ ਕੋਟੀ ਦੇ ਵਿਗਿਆਨੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜੇ ਮਨੁੱਖੀ ਸਰਗਰਮੀਆਂ ਵੱਲੋਂ ਵਾਤਾਵਰਨ ਨੂੰ ਪਹੁੰਚਾਏ ਜਾ ਰਹੇ ਨੁਕਸਾਨ ਨੂੰ ਰੋਕਿਆ ਨਾ ਗਿਆ ਤਾਂ ਨੇੜ ਭਵਿੱਖ ਵਿੱਚ ਧਰਤੀ ਦਾ ਵਿਨਾਸ਼ ਹੋ ਜਾਣ ਦੀ ਸੰਭਾਵਾਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਇਸ ਸਮੱਸਿਆ ਨੂੰ ਚੰਗੀ ਤਰ੍ਹਾਂ ਸਮਝੀਏ ਅਤੇ ਇਸ ਦੇ ਹੱਲ ਲਈ ਆਪਣੀ ਆਪਣੀ ਪੱਧਰ ‘ਤੇ ਆਪਣੀ ਸਮਰਥਾ ਅਨੁਸਾਰ ਕ੍ਰਿਆਸੀ਼ਲ ਹੋਈਏ। ਇਸ ਸਮੱਸਿਆ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਇਸ ਬਾਰੇ ਕ੍ਰਿਆਸੀ਼ਲ ਹੋਣ ਲਈ ਜ਼ਰੂਰੀ ਹੈ ਕਿ ਅਸੀਂ ਇਸ ਦੇ ਵੱਖ ਵੱਖ ਪਹਿਲੂਆਂ ਨੂੰ ਘੋਖੀਏ ਅਤੇ ਵਿਚਾਰੀਏ। ਇਸ ਸਮੱਸਿਆ ਦੇ ਉਹਨਾਂ ਪਹਿਲੂਆਂ ਨੂੰ ਜਾਣਨ ਦੀ ਖਾਸ ਕੋਸਿ਼ਸ਼ ਕਰੀਏ ਜਿਹਨਾਂ ਬਾਰੇ ਜਾਣਕਾਰੀ ਆਮ ਨਹੀਂ ਮਿਲਦੀ। ਇਸ ਸਮੱਸਿਆ ਦੇ ਵਿਅਕਤੀਗਤ ਪੱਧਰ ਦੇ ਕਾਰਨਾਂ ਅਤੇ ਹੱਲਾਂ ਨੂੰ ਜਾਣਨ ਦੇ ਨਾਲ ਨਾਲ ਉਹਨਾਂ ਕਾਰਨਾਂ ਨੂੰ ਵੀ ਆਪਣੀ ਜਾਣਕਾਰੀ ਦਾ ਹਿੱਸਾ ਬਣਾਈਏ ਜਿਹਨਾਂ ਦਾ ਸੰਬੰਧ ਸਾਡੇ ਅੱਜ ਦੇ ਆਰਥਿਕ, ਸਿਆਸੀ ਅਤੇ ਸਮਾਜਕ ਪ੍ਰਬੰਧ ਨਾਲ ਹੈ। ਅਜਿਹਾ ਕਰਕੇ ਹੀ ਅਸੀਂ ਇਸ ਸਮੱਸਿਆ ਦੇ ਸਹੀ ਅਤੇ ਪਾਏਦਾਰ ਹੱਲ ਲੱਭਣ ਵਿੱਚ ਆਪਣਾ ਯੋਗਦਾਨ ਪਾ ਸਕਾਂਗੇ। ਇਸ ਲੇਖ ਦਾ ਮਕਸਦ ਅਜਿਹੇ ਹੀ ਇਕ ਮੁੱਦੇ ਵੱਲ ਧਿਆਨ ਦਿਵਾਉਣਾ ਹੈ ਜੋ ਸਾਡੇ ਆਰਥਿਕ ਅਤੇ ਸਿਆਸੀ ਪ੍ਰਬੰਧ ਨਾਲ ਬੱਝਾ ਹੋਇਆ ਹੈ। ਇਹ ਮੁੱਦਾ ਹੈ ਫੌਜ ਅਤੇ ਇਸ ਦੀਆਂ ਕਾਰਵਾਈਆਂ ਦੀ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਿੱਚ ਭੂਮਿਕਾ? ਇਹ ਭੂਮਿਕਾ ਦੇਖਣ ਲਈ ਅਸੀਂ ਵਾਤਾਵਰਨ ਵਿੱਚ ਗਰੀਨ ਹਾਊਸ ਗੈਸਾਂ ਅਤੇ ਰੇਡੀਓਐਕਟਿਵ ਸਮੱਗਰੀ ਦੇ ਫੈਲਾਉਣ ਵਿੱਚ ਫੌਜ ਦੀ ਭੂਮਿਕਾ; ਬਾਰੂਦੀ ਸੁਰੰਗਾਂ (ਲੈਂਡਮਾਈਨਜ਼) ਦੇ ਵਿਛਾਉਣ ਨਾਲ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ; ਹਥਿਆਰਾਂ ਦੇ ਉਤਪਾਦਨ ਅਤੇ ਸੰਭਾਲ ਦੌਰਾਨ ਵਾਤਾਵਰਨ ਦਾ ਨੁਕਸਾਨ; ਅਤੇ ਜੰਗ ਦੌਰਾਨ ਜੰਗਲਾਂ ਦਾ ਨੁਕਸਾਨ ਕਰਨ ਵਿੱਚ ਫੌਜ ਅਤੇ ਉਸ ਦੀਆਂ ਕਾਰਵਾਈਆਂ ਦੀ ਭੂਮਿਕਾ ਉੱਤੇ ਨਜ਼ਰ ਮਾਰਾਂਗੇ। … ਅੱਗੇ ਪੜ੍ਹਨ ਲਈ ਕਲਿੱਕ ਕਰੋ।

Advertisements
This entry was posted in ਵਾਤਾਵਰਨ, ਸਾਰੀਆਂ. Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s