ਇਨਕਲਾਬੀ ਸ਼ਾਇਰ ਜਗਮੋਹਣ ਜੋਸ਼ੀ ਦੀ ਸ਼ਾਇਰੀ

ਹਮੇਂ ਮਨਜ਼ੂਰ ਨਹੀਂ
ਨਜ਼ਮ-ਏ-ਗੁਲਸਤਾਂ ਬਦਲੋ
ਦਮ ਘੁਟਾ ਜਾਤਾ ਹੈ
ਕਾਨੂੰਨ -ਏ-ਸ਼ਬ-ਏ-ਸਤਾਂ ਬਦਲੋ!

ਇਹ ਬੋਲ ਹਨ ਜਗਮੋਹਣ ਜੋਸ਼ੀ ਦੀ ਮਸ਼ਹੂਰ ਨਜ਼ਮ “ਹਮੇ ਮਨਜ਼ੂਰ ਨਹੀਂ” ਵਿੱਚੋਂ।

ਜਗਮੋਹਣ ਜੋਸ਼ੀ (ਅਸਰ ਹੁਸ਼ਿਆਰਪੁਰੀ) ਦਾ ਜਨਮ ਸੰਨ 1936 ਵਿੱਚ ਹੁਸ਼ਿਆਰਪੁਰ ਵਿਖੇ ਹੋਇਆ। ਜਵਾਨੀ ਵੇਲੇ ਉਹ ਇੰਗਲੈਂਡ ਆ ਗਏ। ਸੰਨ 1964 ਵਿੱਚ ਉਹ ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ ਦੇ ਸੈਕਟਰੀ ਬਣੇ ਅਤੇ ਆਪਣੀ ਮੌਤ ਹੋਣ ਤੱਕ ਇਸ ਅਹੁਦੇ ਉੱਤੇ ਕੰਮ ਕਰਦੇ ਰਹੇ। ਉਹਨਾਂ ਦੀ ਮੌਤ ਸੰਨ 1979 ਵਿੱਚ ਇਕ ਨਸਲਵਾਦ ਵਿਰੋਧੀ ਮੁਜ਼ਾਹਰੇ ਵਿੱਚ ਹਿੱਸਾ ਲੈਂਦਿਆਂ ਦਿਲ ਦਾ ਦੌਰਾ ਪੈਣ ਕਾਰਨ ਹੋਈ।

ਆਪਣੀਆਂ ਸਿਆਸੀ ਸਰਗਰਮੀਆਂ ਦੇ ਨਾਲ ਨਾਲ ਜਗਮੋਹਣ ਜੋਸ਼ੀ ਇਕ ਬਹੁਤ ਵਧੀਆ ਸ਼ਾਇਰ ਸਨ। ਆਪਣੀ ਸ਼ਾਇਰੀ ਵਿੱਚ ਉਹ ਆਮ ਲੋਕਾਂ ਨੂੰ ਸੰਘਰਸ਼ ਕਰਨ ਦਾ ਸੁਨੇਹਾ ਦਿੰਦੇ ਸਨ ਅਤੇ ਉਹਨਾਂ ਨੂੰ ਆਮ ਲੋਕਾਂ ਦੀ ਜਿੱਤ ਉੱਪਰ ਪੂਰਾ ਵਿਸ਼ਵਾਸ ਸੀ। ਉਹਨਾਂ ਲਿਖਿਆ ਹੈ:

ਦਿੱਲੀ ਦੂਰ ਨਹੀਂ ਹੈ ਯਾਰੋ
ਦਿੱਲੀ ਕੇ ਅਸਲੀ ਹੱਕਦਾਰੋ

ਦੋ ਫੂਕੋਂ ਸੇ ਗਿਰ ਜਾਏਗੀ
ਸ਼ੀਸ਼ਾ ਫੂਟ ਕੇ ਰਹਿ ਜਾਏਗਾ
ਜਾਦੂ ਟੂਟ ਕੇ ਰਹਿ ਜਾਏਗਾ

1984 ਦੇ ਅਖੀਰ ‘ਤੇ ਅੰਮ੍ਰਿਤਸਰ ਸਕੂਲ ਆਫ ਡਰਾਮਾ ਦੇ ਕਲਾਕਾਰਾਂ ਨੇ ਜੋਸ਼ੀ ਦੀ ਚੋਣਵੀਂ ਸ਼ਾਇਰੀ ਦੀ ਇਕ ਟੇਪ, “ਕਲਾਮ-ਏ-ਜੋਸ਼ੀ” ਦੇ ਨਾਂ ਹੇਠ ਰਿਲੀਜ਼ ਕੀਤੀ ਸੀ। ਇਹ ਸ਼ਾਇਰੀ ਵਤਨ ਦੇ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤੀ ਗਈ। ਇਸ ਨੂੰ ਸੁਣਨ ਲਈ ਹੇਠ ਲਿਖੀ ਸਾਈਟ ‘ਤੇ ਆਉ। ਆਪ ਸੁਣੋ ਅਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਇਸ ਬਾਰੇ ਦੱਸੋ:

ਕਲਾਮ -ਏ-ਜੋਸ਼ੀ

Advertisements
This entry was posted in ਸਾਰੀਆਂ. Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

This site uses Akismet to reduce spam. Learn how your comment data is processed.