ਉੱਤਰੀ ਅਮਰੀਕਾ ਵਿਚ 1908-1918 ਤੱਕ ਭਾਰਤੀ ਦੇਸ਼ਭਗਤਾਂ ਦੀ ਜਾਸੂਸੀ

ਹਿਊ ਜਾਹਨਸਨ

(ਅੰਗਰੇਜ਼ੀ ਤੋਂ ਅਨੁਵਾਦ : ਸੁਖਵੰਤ ਹੁੰਦਲ)

ਉੱਤਰੀ ਅਮਰੀਕਾ ਵਿਚ ਹਿੰਦੁਸਤਾਨ ਤੋਂ ਪਹਿਲੇ ਅਵਾਸੀ, ਜਿਹਨਾਂ ਵਿਚੋਂ ਬਹੁਗਿਣਤੀ ਸਿੱਖ ਸਨ, 1903-1904 ਵਿਚ ਏਥੇ ਆਏ। ਬੇਸ਼ੱਕ ਕੈਨੇਡਾ ਨੇ 1908 ਵਿਚ ਅਤੇ ਅਮਰੀਕਾ ਨੇ 1910 ਵਿਚ ਉਹਨਾਂ ਦੇ ਆਵਾਸ ਉਪਰ ਰੋਕ ਲਾ ਦਿੱਤੀ, ਪਰ ਉਦੋਂ ਭਾਰਤੀਆਂ ਦੀ ਇਕ ਛੋਟੀ ਜਿਹੀ ਕਮਿਊਨਿਟੀ ਬੀ. ਸੀ.  ਅਤੇ ਸ਼ਾਂਤ ਮਹਾਸਾਗਰ ਦੇ ਕੰਢੇ ਨਾਲ ਲੱਗਦੀਆਂ ਹੋਰ ਸਟੇਟਾਂ ਵਿਚ ਸਥਾਪਤ ਹੋ ਚੁੱਕੀ ਸੀ। ਇਸ ਕਮਿਊਨਿਟੀ ਵਿਚ ਪੰਜਾਬੀਆਂ ਤੋਂ ਬਿਨਾਂ ਬੰਗਾਲ ਅਤੇ ਹਿੰਦੁਸਤਾਨ ਦੇ ਦੂਜੇ ਹਿੱਸਿਆਂ ਤੋਂ ਆਏ ਵਿਦਿਆਰਥੀ ਅਤੇ ਵਪਾਰੀ ਤਬਕੇ ਦੇ ਲੋਕ ਵੀ ਸਨ। ਕਿਉਂਕਿ ਇਸ ਕਮਿਊਨਿਟੀ ਦੇ ਨੇਤਾਵਾਂ ਉਪਰ ਪੂਰੀ ਨਿਗ੍ਹਾ ਰੱਖੀ ਜਾਂਦੀ ਸੀ ਇਸ ਲਈ ਅੱਜ ਚਾਰ ਦੇਸ਼ਾਂ ਦੀਆਂ ਆਰਕਾਈਵਜ਼ ਵਿਚ ਇੰਨਾ ਮਸਾਲਾ ਮਿਲ ਜਾਂਦਾ ਹੈ ਕਿ ਇਹਨਾਂ ਨੇਤਾਵਾਂ ਦੀਆਂ ਸਰਗਰਮੀਆਂ ਦੀ ਰੂਪ ਰੇਖਾ ਆਸਾਨੀ ਨਾਲ ਹੀ ਉਲੀਕੀ ਜਾ ਸਕਦੀ ਹੈ। ਇਹਨਾਂ ਵਿਚੋਂ ਬਹੁਤੇ ਸਿਆਸੀ ਕਾਰਕੁੰਨ ਸਨ ਅਤੇ ਖੁਲ੍ਹੇ ਰੂਪ ਵਿਚ ਅੰਗਰੇਜ਼ ਸਰਕਾਰ ਦੀ ਆਲੋਚਨਾ ਕਰਦੇ ਅਤੇ ਬ੍ਰਿਟਿਸ਼ ਰਾਜ ਦੇ ਅੰਦਰ ਜਾਂ ਬਾਹਰ ਰਹਿ ਕੇ ਸਵੈਰਾਜ ਦੀ ਮੰਗ ਕਰਦੇ ਸਨ। ਜੇ ਅੰਗਰੇਜ਼ ਸਰਕਾਰ ਦੇ ਸ਼ੱਕ ਅਤੇ ਬ੍ਰਿਟਿਸ਼ ਕੋਲੰਬੀਆ ਅਤੇ ਸ਼ਾਂਤ ਮਹਾਸਾਗਰ ਨਾਲ ਲੱਗਦੀਆਂ ਹੋਰ ਸਟੇਟਾਂ ਵਿਚ ਸਥਾਪਤ ਏਸ਼ੀਆਟਿਕ ਐਕਸਕਲੂਜ਼ਿਨ ਲੀਗ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਿਆ ਜਾਵੇ ਤਾਂ ਇਨ੍ਹਾਂ ਨੇਤਾਵਾਂ ਉਪਰ ਹੋ ਰਹੀ ਜਾਸੂਸੀ ਦੀ ਗੱਲ ਇੰਨੀ ਹੈਰਾਨਕੁੰਨ ਨਹੀਂ ਜਾਪਦੀ। ਸਮੇਂ ਦੇ ਲੰਘਣ ਨਾਲ ਇਹ ਜਾਸੂਸੀ ਹੋਰ ਵੱਧਦੀ ਗਈ। 1913 ਵਿਚ ਸਾਨਫਰਾਂਸਿਸਕੋ ਵਿਚ ਰਹਿੰਦੇ ਭਾਰਤੀਆਂ ਨੇ ਗ਼ਦਰ ਪਾਰਟੀ ਦੀ ਨੀਂਹ ਰੱਖੀ। ਗ਼ਦਰ ਪਾਰਟੀ ਦੇ ਸੰਬੰਧ ਵੈਨਕੂਵਰ, ਵਿਕਟੋਰੀਆ ਅਤੇ ਹੋਰ ਸ਼ਹਿਰਾਂ ਵਿਚ ਸਨ। ਪਹਿਲੀ ਸੰਸਾਰ ਜੰਗ ਦੇ ਪਹਿਲੇ ਮਹੀਨਿਆਂ ਦੇ ਦੌਰਾਨ ਗ਼ਦਰ ਪਾਰਟੀ ਨੇ ਪੰਜਾਬ ਵਿਚ ਜਾ ਕੇ ਗ਼ਦਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਾਹਰ ਰਹਿ ਰਹੇ ਲੋਕਾਂ ਨੂੰ ਭਾਰਤ ਵਾਪਸ ਜਾ ਕੇ ਇਸ ਵਿਚ ਹਿੱਸਾ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਦੀਆਂ ਕੋਸ਼ਿਸ਼ਾਂ ਚੰਗੀ ਤਰ੍ਹਾਂ ਜਥੇਬੰਦ ਨਾ ਹੋਣ ਕਾਰਨ ਉਹ ਪੰਜਾਬ ਦੇ ਲੋਕਾਂ ਕੋਲੋਂ ਏਨੀ ਮਦਦ ਨਾ ਹਾਸਲ ਕਰ ਸਕੇ। ਪਰ ਭਾਰਤ ਦੀ ਸਰਕਾਰ ਨੇ ਇਸ ਨੂੰ ਬਹੁਤ ਸਖ਼ਤੀ ਨਾਲ ਕੁਚਲਿਆ ਜਿਸ ਕਰਕੇ ਸਿੱਖਾਂ ਅਤੇ ਹੋਰ ਭਾਰਤੀਆਂ ਦੀ ਸੋਚ ਉਪਰ ਡੂੰਘਾ ਅਸਰ ਹੋਇਆ। ਇਸ ਨਾਲ ਜੰਗ ਤੋਂ ਬਾਅਦ ਪੰਜਾਬ ਵਿਚ ਗੜਬੜ ਨੂੰ ਕਾਫੀ ਬੱਲ ਮਿਲਿਆ। ਪੂਰਾ ਆਰਟੀਕਲ ਪੜ੍ਹਨ ਲਈ ਕਲਿੱਕ ਕਰੋ……

Advertisements
This entry was posted in ਸਾਰੀਆਂ and tagged , , , , , , . Bookmark the permalink.

One Response to ਉੱਤਰੀ ਅਮਰੀਕਾ ਵਿਚ 1908-1918 ਤੱਕ ਭਾਰਤੀ ਦੇਸ਼ਭਗਤਾਂ ਦੀ ਜਾਸੂਸੀ

  1. SSA Hundal ji , ih Article main http://www.punjabinewsonline.com te pathka li copy kr riha , umeed hai naraz nhi hovege
    Sukhnaib

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

This site uses Akismet to reduce spam. Learn how your comment data is processed.