ਮਾਰਕਸ ਸਹੀ ਸੀ ਕਿ ਸਰਮਾਏਦਾਰੀ ਆਪਣੇ ਆਪ ਨੂੰ ਤਬਾਹ ਕਰ ਸਕਦੀ ਹੈ: ਮੁੱਖ ਧਾਰਾ ਦੇ ਅਰਥਸ਼ਾਸਤਰੀ, “ਡਾ: ਨੋਰੀਅਲ ਰੁਬੀਨੀ” ਦਾ ਬਿਆਨ

ਸੁਖਵੰਤ ਹੁੰਦਲ

( ਡਾ: ਨੋਰੀਅਲ ਰੁਬੀਨੀ ਇਕ ਮੁੱਖ ਧਾਰਾ ਦੇ ਅਰਥ ਸ਼ਾਸਤਰੀ ਹਨ ਅਤੇ ਨਿਊ ਯੌਰਕ ਯੂਨੀਵਰਸਿਟੀ ਵਿੱਚ ਅਧਿਆਪਕ ਹਨ। ਮੰਨਿਆਂ ਜਾਂਦਾ ਹੈ ਕਿ ਸਾਲ 2008 ਦੇ ਆਰਥਿਕ ਮੰਦਵਾੜੇ ਬਾਰੇ ਸਮੇਂ ਤੋਂ ਪਹਿਲਾਂ ਭਵਿੱਖਬਾਣੀ ਕਰਨ ਵਾਲੇ ਕੁਝ ਇਕ ਅਰਥਸ਼ਾਸਤਰੀਆਂ ਵਿੱਚੋਂ ਉਹ ਇਕ ਸਨ। ਉਹ ਮਾਰਕਸਵਾਦੀ ਨਹੀਂ ਹਨ।

ਉਹਨਾਂ ਨੇ ਆਪਣਾ ਇਹ ਬਿਆਨ ਵਾਲ ਸਟਰੀਟ ਜਰਨਲ ਨੂੰ 11 ਅਗਸਤ 2011 ਨੂੰ ਦਿੱਤੀ ਇਕ ਇੰਟਰਵਿਊ ਵਿੱਚ ਦਿੱਤਾ। ਇਸ ਵੀਡੀਓ ਇੰਟਰਵੀਊ ਦੇ ਇਕ ਹਿੱਸੇ ਦੀ ‘ਲਿਖਤ’ ਅਲਟਰਨੈੱਟ ਵੈੱਬਸਾਈਟ ਉੱਤੇ ਦਿੱਤੀ ਗਈ ਹੈ। ‘ਅਲਟਰਨੈੱਟ’ ਦੇ ਧੰਨਵਾਦ ਸਹਿਤ ਪੰਜਾਬੀ ਪਾਠਕਾਂ ਲਈ ਇਸ ਲਿਖਤ ਦਾ ਅਨੁਵਾਦ ਪੇਸ਼ ਹੈ। – ਸੁਖਵੰਤ ਹੁੰਦਲ)

ਵਾਲ ਸਟਰੀਟ ਜਰਨਲ: ਤੁਸੀਂ ਨੇੜ ਭਵਿੱਖ ਵਿੱਚ ਇਕ ਹੋਰ ਮੰਦਵਾੜੇ ਦੀ ਗੱਲ ਕਰਦਿਆਂ ਔਸਤ ਤੋਂ ਘੱਟ ਆਰਥਿਕ ਵਾਧੇ ਦੀ ਨਿਰਾਸ਼ਾਜਨਕ ਤਸਵੀਰ ਪੇਸ਼ ਕੀਤੀ ਹੈ। ਇਹ ਗੱਲ ਬਹੁਤ ਡਰਾਉਣੀ ਲੱਗਦੀ ਹੈ। ਆਰਥਿਕਤਾ ਨੂੰ ਫਿਰ ਠੀਕ ਤਰ੍ਹਾਂ ਚਲਦਾ ਕਰਨ ਲਈ ਇਕ ਸਰਕਾਰ ਅਤੇ ਵਪਾਰ ਕੀ ਕਰ ਸਕਦੇ ਹਨ ਜਾਂ ਇਸ ਤੋਂ ਬਾਹਰ ਨਿਕਲਣ ਲਈ ਉਹਨਾਂ ਨੂੰ ਬਿਨਾਂ ਕੁੱਝ ਕੀਤੀਆਂ ਸਿਰਫ ਉਡੀਕ ਕਰਨੀ ਚਾਹੀਦੀ ਹੈ।

ਰੁਬੀਨੀ: ਵਪਾਰ ਕੁਝ ਨਹੀਂ ਕਰ ਰਹੇ। ਅਸਲ ਵਿੱਚ ਉਹ ਕੋਈ ਮਦਦ ਨਹੀਂ ਕਰ ਰਹੇ। ਇਸ ਸਾਰੇ ਖਤਰੇ ਨੇ ਉਹਨਾਂ ਵਿੱਚ ਹੋਰ ਘਬਰਾਹਟ ਪੈਦਾ ਕਰ ਦਿੱਤੀ ਹੈ। ਉਡੀਕ ਕਰਨ ਦਾ ਕੁਝ ਮਹੱਤਵ ਹੈ। ਉਹ ਦਾਅਵਾ ਕਰ ਰਹੇ ਹਨ ਕਿ ਉਹ ਕਟੌਤੀਆਂ ਕਰ ਰਹੇ ਹਨ ਕਿਉਂਕਿ ਐਕਸੈੱਸ ਕੈਪਿਸਟੀ (ਮੰਗ ਨਾਲੋਂ ਵੱਧ ਉਤਪਾਦਨ ਕਰਨ ਦੀ ਸਮਰਥਾ) ਹੈ ਅਤੇ ਉਹ ਹੋਰ ਮਜ਼ਦੂਰਾਂ ਨੂੰ ਕੰਮ ‘ਤੇ ਨਹੀਂ ਰੱਖ ਰਹੇ ਕਿਉਂਕਿ ਫਾਈਨਲ ਡਿਮਾਂਡ (ਅੰਤਿਮ ਮੰਗ) ਕਾਫੀ ਨਹੀਂ ਹੈ, ਪਰ ਇਸ ਵਿੱਚ ਵਿਰੋਧਭਾਸ (ਪਾਰਾਡੌਕਸ) ਹੈ, ਇਕ ਅਸੰਭਵ (ਅੰਗਰੇਜ਼ੀ ‘ਚ ਕੈਚ ਟੁਵਿਨਟੀ ਟੂ ਵਾਲੀ) ਸਥਿਤੀ ਹੈ। ਜੇ ਤੁਸੀਂ ਮਜ਼ਦੂਰਾਂ ਨੂੰ ਕੰਮ ‘ਤੇ ਨਾ ਰੱਖੋ, ਤਾਂ ਮਜ਼ਦੂਰਾਂ ਦੀ ਲੋੜਯੋਗੀ ਆਮਦਨ  ਨਹੀਂ ਹੁੰਦੀ, ਖਪਤਕਾਰਾਂ ਵਿੱਚ ਲੋੜਯੋਗਾ ਵਿਸ਼ਵਾਸ ਨਹੀਂ ਹੁੰਦਾ, ਲੋੜਯੋਗੀ ਖਪਤ ਨਹੀਂ ਹੁੰਦੀ, ਲੋੜਯੋਗੀ ਅੰਤਿਮ ਮੰਗ (ਫਾਈਨਲ ਡਿਮਾਂਡ) ਨਹੀਂ ਹੁੰਦੀ। ਅਸਲ ਵਿੱਚ ਪਿਛਲੇ ਦੋ ਤਿੰਨ ਸਾਲਾਂ ਵਿੱਚ ਸਾਡੀ ਸਥਿਤੀ ਹੋਰ ਖਰਾਬ ਹੋਈ ਹੈ, ਇੱਥੇ ਵੱਡੀ ਪੱਧਰ ‘ਤੇ  ਮਜ਼ਦੂਰਾਂ ਦੀ ਥਾਂ ਸਰਮਾਏਦਾਰਾਂ ਦੀ ਆਮਦਨ ਵਧੀ ਹੈ, ਤਨਖਾਹਾਂ ਦੀ ਥਾਂ ਮੁਨਾਫਿਆਂ ਵਿੱਚ ਵਾਧਾ ਹੋਇਆ ਹੈ ਅਤੇ ਆਮਦਨ ਵਿੱਚ ਨਾ-ਬਰਾਬਰੀ ਦਾ ਵਾਧਾ ਹੋਇਆ ਹੈ। ਇਕ ਘਰੇਲੂ ਇਕਾਈ ਵਿੱਚ ਇਕ ਵਪਾਰਕ ਇਕਾਈ (ਫਰਮ) ਦੇ ਮੁਕਾਬਲੇ ਖਰਚ ਕਰਨ ਦੀ ਸੀਮਾਵਰਤੀ ਪ੍ਰਵਿਰਤੀ (ਮਾਰਜੀਨਲ ਪ੍ਰੋਪੈਨਸਿਟੀ) ਵੱਧ ਹੁੰਦੀ ਹੈ, ਕਿਉਂਕਿ ਉਹਨਾਂ ਵਿੱਚ ਬੱਚਤ ਕਰਨ ਦੀ ਪ੍ਰਵਿਰਤੀ (ਪ੍ਰੋਪੈਨਸਿਟੀ ਟੂ ਸੇਵ) ਵੱਧ ਹੁੰਦੀ ਹੈ, ਇਕ ਵਪਾਰਕ ਇਕਾਈ (ਫਰਮ) ਦੀ ਘਰੇਲੂ ਇਕਾਈ ਦੇ ਮੁਕਾਬਲੇ। ਇਸ ਲਈ ਆਮਦਨ ਅਤੇ ਦੌਲਤ ਦੀ ਦੁਬਾਰਾ ਵੰਡ (ਮਜ਼ਦੂਰਾਂ ਦੀ ਥਾਂ ਸਰਮਾਏਦਾਰਾਂ ਦੇ ਹੱਕ ਵਿੱਚ – ਅਨੁਵਾਦਕ)  ਨੇ ਕੁੱਲ ਮੰਗ ਦੇ ਨਾਕਾਫੀ ਹੋਣ ਦੀ ਸਥਿਤੀ ਨੂੰ ਹੋਰ ਬਦਤਰ ਕਰ ਦਿੱਤਾ ਹੈ।

ਕਾਰਲ ਮਾਰਕਸ ਸਹੀ ਸੀ। ਇਕ ਮੁਕਾਮ ‘ਤੇ ਪਹੁੰਚ ਕੇ ਸਰਮਾਏਦਾਰੀ ਆਪਣੇ ਆਪ ਨੂੰ ਖੁਦ ਤਬਾਹ ਕਰ ਸਕਦੀ ਹੈ। ਤੁਸੀਂ ਐਕਸੈੱਸ ਕੈਪੈਸਟੀ (ਮੰਗ ਨਾਲੋਂ ਵੱਧ ਉਤਪਾਦਨ ਕਰਨ ਦੀ ਸਮਰਥਾ) ਅਤੇ ਨਾਕਾਫੀ ਕੁੱਲ ਮੰਗ (ਲੈਕ ਆਫ ਐਗਰੀਗੇਟ ਡਿਮਾਂਡ) ਦੀ ਸਥਿਤੀ ਪੈਦਾ ਕੀਤੇ ਬਿਨਾਂ ਮਜ਼ਦੂਰਾਂ ਦੀ ਥਾਂ ਸਰਮਾਏਦਾਰਾਂ ਦੀ ਆਮਦਨ ਵਿੱਚ ਵਾਧਾ ਨਹੀਂ ਕਰਦੇ ਰਹਿ ਸਕਦੇ। ਇਹ ਹੀ ਵਾਪਰਿਆ ਹੈ। ਅਸੀਂ ਸਮਝਦੇ ਸੀ ਕਿ ਮੰਡੀਆਂ ਕੰਮ ਕਰਦੀਆਂ ਹਨ। ਉਹ ਕੰਮ ਨਹੀਂ ਕਰ ਰਹੀਆਂ। ਵਿਅਕਤੀ ਤਰਕਸ਼ੀਲ (ਰੈਸ਼ਨਲ) ਹੋ ਸਕਦਾ ਹੈ। ਵਪਾਰਕ ਇਕਾਈਆਂ (ਫਰਮਾਂ) ਕਾਇਮ ਰਹਿਣ ਅਤੇ ਖੁਸ਼ਹਾਲ ਹੋਣ ਲਈ, ਆਪਣੇ ਤਨਖਾਹਾਂ ਦੇ ਖਰਚਿਆਂ  ਨੂੰ ਜ਼ਿਆਦਾ ਤੋਂ ਜ਼ਿਆਦਾ ਘਟਾ ਸਕਦੀਆਂ ਹਨ, ਪਰ ਤਨਖਾਹਾਂ ਕਿਸੇ ਹੋਰ ਦੀ ਆਮਦਨ ਹੁੰਦੇ ਹਨ, ਕਿਸੇ ਹੋਰ ਦੀ ਖਪਤ ਹੁੰਦੇ ਹਨ, ਇਸ ਲਈ ਇਹ ਸਵੈ-ਤਬਾਹੀ ਵਾਲਾ ਅਮਲ ਹੈ । …

(ਇੰਟਰਵੀਊ ਵਿੱਚ ਅੱਗੇ ਜਾ ਕੇ ਉਹ ਕਹਿੰਦੇ ਹਨ ਕਿ ਬੇਸ਼ੱਕ ਇਸ ਸਮੇਂ ਸਰਮਾਏਦਾਰੀ ਉਸ ਮੁਕਾਮ ‘ਤੇ ਨਹੀਂ ਪਹੁੰਚੀ ਜਿੱਥੇ ਉਹ ਆਪਣੇ ਆਪ ਨੂੰ ਖੁਦ ਤਬਾਹ ਕਰ ਦੇਵੇ ਪਰ ਉਸ ਮੁਕਾਮ ਵਲ ਨੂੰ ਵਧ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਇਸ ਸਮੇਂ ਦੁਨੀਆਂ ਦੇ ਦੂਜੇ ਹਿੱਸਿਆਂ (ਮਿਡਲ ਈਸਟ ਅਤੇ ਇੰਗਲੈਂਡ ਆਦਿ) ਵਿੱਚ ਵਾਪਰ ਰਹੀਆਂ ਹਿੰਸਾ ਦੀਆਂ ਘਟਨਾਵਾਂ ਨੂੰ ਆਰਥਿਕ ਮੰਦਵਾੜੇ ਨਾਲ ਜੋੜ ਕੇ ਦੇਖਦਿਆਂ ਭਵਿੱਖਬਾਣੀ ਕੀਤੀ ਹੈ ਕਿ ਇਹੋ ਜਿਹੀਆਂ ਘਟਨਾਵਾਂ ਅਮਰੀਕਾ ਵਿੱਚ ਵੀ ਵਾਪਰ ਸਕਦੀਆਂ ਹਨ – ਅਨੁਵਾਦਕ)

ਜਿਸ ਹਿੱਸੇ ਵਿੱਚ ਰੁਬੀਨੀ ਮਾਰਕਸ ਅਤੇ ਐਕਸੈੱਸ ਕੈਪਿਸਟੀ ਬਾਰੇ ਗੱਲ ਕਰਦੇ ਹਨ, ਉਹ ਦੇਖਣ ਲਈ ਕਲਿੱਕ

ਅੰਗਰੇਜ਼ੀ ਵਿੱਚ ਪੂਰੀ ਇੰਟਰਵਿਊ ਦੇਖਣ ਲਈ ਕਲਿੱਕ ਕਰੋ।

Advertisements
This entry was posted in ਸਾਰੀਆਂ and tagged , , , , , , , , , . Bookmark the permalink.

2 Responses to ਮਾਰਕਸ ਸਹੀ ਸੀ ਕਿ ਸਰਮਾਏਦਾਰੀ ਆਪਣੇ ਆਪ ਨੂੰ ਤਬਾਹ ਕਰ ਸਕਦੀ ਹੈ: ਮੁੱਖ ਧਾਰਾ ਦੇ ਅਰਥਸ਼ਾਸਤਰੀ, “ਡਾ: ਨੋਰੀਅਲ ਰੁਬੀਨੀ” ਦਾ ਬਿਆਨ

  1. Renu says:

    Very informative article and very well translated. Thank you for sharing, Hundal jee. It’s a very well put together blog…literary in the true sense.

    Best Regards

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

This site uses Akismet to reduce spam. Learn how your comment data is processed.