‘ਹਾਰਵੈਸਟ ਆਫ ਗਰੀਫ’: ਪੰਜਾਬ ਵਿੱਚ ਕਿਸਾਨਾਂ ਅਤੇ ਬੇਜ਼ਮੀਨੇ ਲੋਕਾਂ ਵਲੋਂ ਕੀਤੀਆਂ ਖੁਦਕਸ਼ੀਆਂ ਬਾਰੇ ਡਾਕੂਮੈਂਟਰੀ

ਸੁਖਵੰਤ ਹੁੰਦਲ

ਪੰਜਾਬ ਵਿੱਚ ਕਿਸਾਨਾਂ ਅਤੇ ਬੇਜ਼ਮੀਨੇ ਲੋਕਾਂ ਦੀਆਂ ਖੁਦਕਸ਼ੀਆਂ ਬਾਰੇ ਬਣੀ ਡਾਕੂਮੈਂਟਰੀ, ‘ਹਾਰਵੈਸਟ ਆਫ ਗਰੀਫ’ ਇਕ ਦਿਲ ਨੂੰ ਟੁੰਬਣ ਵਾਲੀ ਡਾਕੂਮੈਂਟਰੀ ਹੈ। ਇਸ ਡਾਕੂਮੈਂਟਰੀ ਦਾ ਸਭ ਤੋਂ ਸ਼ਕਤੀਸ਼ਾਲੀ ਹਿੱਸਾ ਉਹਨਾਂ ਲੋਕਾਂ ਦੇ ਪਰਿਵਾਰਾਂ ਨਾਲ ਕੀਤੀਆਂ ਗਈਆਂ ਇੰਟਰਵੀਊ ਹਨ ਜਿਹੜੇ ਲੋਕਾਂ ਨੇ ਕਰਜ਼ੇ ਦਾ ਭਾਰ ਨਾ ਸਹਾਰਦਿਆਂ ਹੋਇਆਂ ਪਿਛਲੇ ਕੁਝ ਸਾਲਾਂ ਦੌਰਾਨ ਖੁਦਕਸ਼ੀਆਂ ਕਰ ਲਈਆਂ ਸਨ। ਖੁਦਕਸ਼ੀਆਂ ਕਰਨ ਵਾਲੇ ਇਹਨਾਂ ਲੋਕਾਂ ਵਿੱਚ ਕਿਸਾਨ ਅਤੇ ਬੇਜ਼ਮੀਨੇ ਲੋਕ ਸ਼ਾਮਲ ਹਨ। ਇਹ ਇੰਟਰਵੀਊਆਂ ਇਕ ਦਰਸ਼ਕ ਨੂੰ ਇਹਨਾਂ ਪਰਿਵਾਰਾਂ ਦੇ ਅਥਾਹ ਦੁੱਖ ਦਾ ਅਹਿਸਾਸ ਪੂਰੀ ਸ਼ਿੱਦਤ ਨਾਲ ਕਰਵਾਉਂਦੀਆਂ ਹਨ। ਇਹਨਾਂ ਪਰਿਵਾਰਾਂ ਦੀ ਪੀੜ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਲਈ ਫਿਲਮ ਨਿਰਦੇਸ਼ਕ ਨੇ ਸੰਗੀਤ ਅਤੇ ਪੰਜਾਬੀ ਕਵਿਤਾਵਾਂ/ਗੀਤਾਂ ਦੇ ਟੋਟਿਆਂ ਦੀ ਵਰਤੋਂ ਬਹੁਤ ਖੂਬਸੂਰਤੀ ਨਾਲ ਕੀਤੀ ਹੈ।

ਇਸ ਤੋਂ ਬਿਨਾਂ ਖੇਤੀਬਾੜੀ ਨਾਲ ਸੰਬੰਧਤ ਵੱਖ ਵੱਖ ਮਾਹਰਾਂ ਅਤੇ ਕਾਰਕੁੰਨਾਂ ਨਾਲ ਕੀਤੀਆਂ ਇੰਟਰਵੀਊਆਂ ਰਾਹੀਂ ਪੰਜਾਬ ਵਿੱਚ ਵਾਪਰ ਰਹੇ ਇਸ ਦੁਖਾਂਤ ਨੂੰ ਆਲੋਚਨਾਤਮਕ ਨਜ਼ਰ ਨਾਲ ਦੇਖਣ ਦੀ ਵੀ ਕੋਸ਼ਿਸ ਕੀਤੀ ਗਈ ਹੈ। ਸਮੁੱਚੇ ਰੂਪ ਵਿੱਚ ਇਹ ਡਾਕੂਮੈਂਟਰੀ ਪੰਜਾਬ ਵਿੱਚ ਖੇਤੀਬਾੜੀ ਦੇ ਸੈਕਟਰ ਨਾਲ ਸੰਬੰਧਤ ਸੰਕਟ ਨੂੰ ਸਮਝਣ ਲਈ ਪਹਿਲਾਂ ਤੋਂ ਮੌਜੂਦ ਸਮੱਗਰੀ ਵਿੱਚ ਇਕ ਹੋਰ ਗੌਲ੍ਹਣਯੋਗ ਵਾਧਾ ਹੈ।

Advertisements
This entry was posted in ਫਿਲਮ, ਸਾਰੀਆਂ. Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

This site uses Akismet to reduce spam. Learn how your comment data is processed.