ਮਿੱਟੀ ਦਾ ਮੁੱਲ, ਚਾਂਦਨੀ ਚੌਕ ਤੋਂ ਸਰਹਿੰਦ ਤੱਕ, ਕਿਹਦਾ ਵਿਆਹ ਅਤੇ ਤੂਤਾਂ ਵਾਲਾ ਖੂਹ

“ਜਿਸ ਹਕੂਮਤ ਦੇ ਵਿੱਚ ਜ਼ੁਲਮ ਦੀ ਇਕ ਕੰਧ ਉਸਾਰੀ ਜਾਏਗੀ,
ਮਹਿਲਾਂ ਦੀਆਂ ਸੌ ਕੰਧਾਂ ਨੂੰ ਤਰੇੜ ਆਏਗੀ।
ਜਿਸ ਹਕੂਮਤ ਦੇ ਵਿੱਚ ਜ਼ੁਲਮ ਦੀ ਇਕ ਇੱਟ ਰੱਖੀ ਜਾਏਗੀ,
ਮਹਿਲਾਂ ਦੀਆਂ ਸੌ ਇੱਟਾਂ ਡਿਗਣਗੀਆਂ।”

ਉਪਰਲੇ ਡਾਇਲਾਗ ਪੰਜਾਬੀ ਦੇ ਸਿਰਮੌਰ ਨਾਟਕਕਾਰ ਭਾਜੀ ਗੁਰਸ਼ਰਨ ਸਿੰਘ (1929-2011) ਦੇ ਨਾਟਕ ਚਾਂਦਨੀ ਚੌਂਕ ਤੋਂ ਸਰਹਿੰਦ ਤੱਕ ਵਿੱਚੋਂ ਹਨ। ਗੁਰਸ਼ਰਨ ਸਿੰਘ ਨੇ ਪੰਜਾਬ ਦੇ ਰੰਗਮੰਚ ‘ਤੇ ਹੀ ਨਹੀਂ ਸਗੋਂ ਦੁਨੀਆ ਦੇ ਸਮੁੱਚੇ ਪੰਜਾਬੀ ਰੰਗਮੰਚ ਉੱਤੇ ਵੱਡਾ ਪ੍ਰਭਾਵ ਪਾਇਆ ਹੈ। ਸੰਨ 1983 ਵਿੱਚ ਇਪਾਨਾ ਦੇ ਸੱਦੇ ‘ਤੇ ਉਹ ਪਹਿਲੀ ਵਾਰ ਕੈਨੇਡਾ ਆਏ ਸਨ। ਉਸ ਸਮੇਂ ਇਪਾਨਾ ਨੇ ਉਹਨਾਂ ਦੇ ਦੋ ਨਾਟਕਾਂ – ਮਿੱਟੀ ਦਾ ਮੁੱਲ ਅਤੇ ਚਾਂਦਨੀ ਚੌਂਕ ਤੋਂ ਸਰਹੰਦ ਤੱਕ- ਦੀ ਵੀਡੀਓ ਬਣਾਈ ਸੀ। ਇਹ ਨਾਟਕ ਦੁਨੀਆ ਭਰ ਦੇ ਪੰਜਾਬੀਆਂ ਤੱਕ ਪਹੁੰਚਾਉਣ ਲਈ ਇਪਾਨਾ ਦੇ ਧੰਨਵਾਦ ਸਹਿਤ ਆਨਲਾਈਨ ਪਾਏ ਜਾ ਰਹੇ ਹਨ। ਇਹਨਾਂ ਨਾਟਕਾਂ ਵਿੱਚ ਭਾਜੀ ਦੇ ਨਾਲ ਕੰਮ ਕਰਨ ਵਾਲੇ ਦੂਜੇ ਕਲਾਕਾਰ ਹਨ: ਅਰੀਤ, ਨਵਸ਼ਰਨ ਕੌਰ, ਕੇਵਲ ਧਾਲੀਵਾਲ, ਦਲੀਪ ਭਨੋਟ ਅਤੇ ਪਰਮਜੀਤ ਸਿੰਘ.

ਬੇਸ਼ੱਕ ਇਸ ਸਮੇਂ ਭਾਜੀ ਗੁਰਸ਼ਰਨ ਸਿੰਘ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਦਾ ਕੰਮ ਸਦਾ ਸਾਡੇ ਅੰਗ-ਸੰਗ ਰਹੇਗਾ।

ਭਾਜੀ ਦੇ ਨਾਟਕਾਂ ਦੇ ਨਾਲ ਨਾਲ ਵੈਨਕੂਵਰ ਸੱਥ ਵਲੋ ਤਿਆਰ ਕੀਤੇ ਨਾਟਕ ਕਿਹਦਾ ਵਿਆਹ ਅਤੇ ਤੂਤਾਂ ਵਾਲਾ ਖੂਹ ਵੀ ਆਨਲਾਈਨ ਪਾ ਰਹੇ ਹਾਂ। ਕਿਹਦਾ ਵਿਆਹ 1987 ਵਿੱਚ ਲਿਖਿਆ ਅਤੇ ਖੇਡਿਆ ਗਿਆ ਸੀ। ਇਸ ਨੂੰ ਲਿਖਿਆ ਹੈ ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਨੇ। ਇਸ ਵਿੱਚ ਹਿੱਸਾ ਲੈਣ ਵਾਲੇ ਕਲਾਕਾਰ ਹਨ: ਮੱਖਣ ਟੁੱਟ, ਅੰਜੂ ਹੁੰਦਲ, ਹਰਜੀ ਸਾਂਗਰਾ, ਅੰਮ੍ਰਿਤ ਮਾਨ, ਪਿੰਦੀ ਗਿੱਲੀ ਅਤੇ ਨਿੱਕੀ ਸਹੋਤਾ। ਨਾਟਕ ਤੁਤਾਂ ਵਾਲਾ ਖੂਹ ਸੋਹਣ ਸਿੰਘ ਸੀਤਲ ਦੇ ਨਾਵਲ “ਤੂਤਾਂ ਵਾਲਾ ਖੂਹ” ‘ਤੇ ਆਧਾਰਿਤ ਹੈ ਅਤੇ ਜਿਸ ਦਾ ਨਾਟਕੀ ਰੂਪ ਤਿਆਰ ਕੀਤਾ ਸੀ ਭਾਜੀ ਗੁਰਸ਼ਰਨ ਸਿੰਘ ਨੇ। ਇਹ ਨਾਟਕ 1985 ਵਿੱਚ ਗੁਰਸ਼ਰਨ ਸਿੰਘ ਦੀ ਦੂਜੀ ਕੈਨੇਡਾ ਫੇਰੀ ਸਮੇਂ ਉਹਨਾਂ ਦੀ ਨਿਰਦੇਸ਼ਨਾ ਵਿੱਚ ਤਿਆਰ ਕੀਤਾ ਗਿਆ ਸੀ। ਇਸ ਨਾਟਕ ਵਿੱਚ ਹਿੱਸਾ ਲੈਣ ਵਾਲੇ ਕਲਾਕਾਰਾਂ ਦੇ ਨਾਂ ਹਨ: ਮੱਖਣ ਟੁੱਟ, ਸਾਧੂ ਬਿਨਿੰਗ, ਭਵਖੰਡਨ ਰਾਖਰਾ, ਅਮਨਪਾਲ ਸਾਰਾ, ਜਗਦੀਸ਼ ਬਿਨਿੰਗ ਅਤੇ ਸੁਖਵੰਤ ਹੁੰਦਲ।

ਮਿੱਟੀ ਦਾ ਮੁੱਲ ਅਤੇ ਚਾਂਦਨੀ ਚੌਕ ਤੋਂ ਸਰਹਿੰਦ ਤੱਕ (ਭਾਗ 1)

ਚਾਂਦਨੀ ਚੌਂਕ ਤੋਂ ਸਰਹਿੰਦ ਤੱਕ (ਭਾਗ 2), ਕਿਹਦਾ ਵਿਆਹ ਅਤੇ ਤੂਤਾਂ ਵਾਲਾ ਖੂਹ (ਭਾਗ 1)


ਤੂਤਾਂ ਵਾਲਾ ਖੂਹ (ਭਾਗ 2)

Advertisements
This entry was posted in ਨਾਟਕ, ਸਾਰੀਆਂ and tagged , , , , , , , , . Bookmark the permalink.

2 Responses to ਮਿੱਟੀ ਦਾ ਮੁੱਲ, ਚਾਂਦਨੀ ਚੌਕ ਤੋਂ ਸਰਹਿੰਦ ਤੱਕ, ਕਿਹਦਾ ਵਿਆਹ ਅਤੇ ਤੂਤਾਂ ਵਾਲਾ ਖੂਹ

  1. ਲੋਕਾਂ ਦੀ ਸੋਚ ਨੂੰ ਜਗਾਉਣ ਦਾ ਇਸ ਤੋਂ ਵਧੀਆਂ ਕੋਈ ਤਰੀਕਾ ਨਹੀਂ

  2. ਗੁਰਸ਼ਰਨ ਸਿੰਘ ਦੇ ਨਾਟਕਾਂ ਨੂੰ ਸਾਂਭਣ ਅਤੇ ਅਜਿਹੇ ਫ਼ਾਰਮੈਟ ਰਾਹੀਂ ਪੰਜਾਬੀਆਂ ਮੂਹਰੇ ਪੇਸ਼ ਕਰ ਕੇ ਤੁਸੀਂ ਪੰਜਾਬੀਆਂ ਨੂੰ ਆਪਣੇ ਮਹਾਨ ਕਲਾਕਾਰ ਨਾਲ ਜੋੜ ਿਦੱਤਾ ਹੈ। ਭਾਵੇਂ ਕਿਸੇ ਪਹਿਲਾਂ ਵੇਖਿਆ ਹੋਵੇ ਜਾਂ ਨਾਂ ਇਸ ਤਰ੍ਹਾਂ ਅਸੀਂ ਦੁਬਾਰਾ ਵੇਖ ਕੇ ਉਨਹਾਂ ਘੜੀਆਂ ਨੂੰ ਮੁੜ ਅਨੁਭਵ ਕਰਨ ਦੇ ਕਾਬਲ ਹੋ ਗਏ ਹਾਂ।
    ਸੁਖਵੰਤ ਤੇਰਾ ਉੱਤਮ ਉਦੇਸ਼ ਅਤੇ ਅਮਲ ਸ਼ਲਾਘਾਯੋਗ ਹੈ।

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

This site uses Akismet to reduce spam. Learn how your comment data is processed.