ਨੀਰੋ’ਜ਼ ਗੈੱਸਟ (ਨੀਰੋ ਦੇ ਮਹਿਮਾਨ): ਹਿੰਦੁਸਤਾਨ ਵਿੱਚ ਹੋ ਰਹੀਆਂ ਕਿਸਾਨਾਂ ਦੀਆਂ ਖੁਦਕਸ਼ੀਆਂ ਬਾਰੇ ਡਾਕੂਮੈਂਟਰੀ

ਡਾਇਰੈਕਟਰ: ਦੀਪਾ ਭਾਟੀਆ

ਹਿੰਦੁਸਤਾਨ ਦੇ ਪੇਂਡੂ ਖੇਤਰ ਬਾਰੇ ਸ਼ਿੱਦਤ, ਇਮਾਨਦਾਰੀ ਅਤੇ ਦ੍ਰਿੜਤਾ ਨਾਲ ਲਿਖਣ ਵਾਲੇ ਪੱਤਰਕਾਰ ਪੀ ਸਾਈਨਾਥ ਦੇ ਕੰਮ ਉੱਤੇ ਬਣੀ ਇਹ ਡਾਕੂਮੈਂਟਰੀ ਹਿੰਦੁਸਤਾਨ ਵਿੱਚ ਪੈਦਾ ਹੋਏ ਖੇਤੀਬਾੜੀ ਸੰਕਟ ਕਾਰਨ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕਸ਼ੀਆਂ ਬਾਰੇ ਬਹੁਪੱਖੀ ਜਾਣਕਾਰੀ ਪ੍ਰਦਾਨ ਕਰਦੀ ਹੈ। ਇਸ ਡਾਕੂਮੈਂਟਰੀ ਵਿੱਚ ਸਾਈਨਾਥ ਬਹੁਤ ਹੀ ਸਪਸ਼ਟ ਅਤੇ ਸ਼ਕਤੀਸ਼ਾਲੀ ਢੰਗ ਨਾਲ ਇਹ ਦਰਸਾਉਂਦਾ ਹੈ ਕਿ ਹਿੰਦੁਸਤਾਨ ਦੇ ਪੇਂਡੂ ਇਲਾਕਿਆਂ ਵਿੱਚ ਵਾਪਰ ਰਹੀਆਂ ਇਹਨਾਂ ਖੁਦਕਸ਼ੀਆਂ ਦੀ ਅਸਲ ਜੜ੍ਹ ਵਿਸ਼ਵ ਪੱਧਰ ‘ਤੇ ਕੰਮ ਕਰ ਰਿਹਾ ਆਰਥਿਕ ਅਤੇ ਸਿਆਸੀ ਪ੍ਰਬੰਧ ਹੈ।

ਮਹਾਰਾਸ਼ਟਰ ਦੇ ਪੇਂਡੂ ਇਲਾਕਿਆਂ ਵਿੱਚ ਖੁਦਕਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨਾਲ ਕੀਤੀਆਂ ਮੁਲਾਕਾਤਾਂ ਉਹਨਾਂ ਪਰਿਵਾਰਾਂ ਦੇ ਦੁੱਖ ਦਰਦ ਨੂੰ ਪੇਸ਼ ਕਰਨ ਦੇ ਨਾਲ ਨਾਲ ਹਿੰਦੁਸਤਾਨ ਦੇ ਪੇਂਡੂ ਇਲਾਕਿਆਂ ਵਿਚਲੀ ਬੇਵਸੀ, ਮਜ਼ਬੂਰੀ ਅਤੇ ਲਾਚਾਰੀ ਨੂੰ ਵੀ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀਆਂ ਹਨ। ਪੇਂਡੂ ਖੇਤਰ ਦੀ ਪੱਤਰਕਾਰੀ ਦੇ ਆਪਣੇ ਲੰਮੇ ਤਜਰਬੇ ਦੇ ਆਧਾਰ ‘ਤੇ ਪੀ ਸਾਈਨਾਥ ਵਲੋਂ ਇਹਨਾਂ ਖੁਦਕਸ਼ੀਆਂ ਬਾਰੇ ਕੀਤਾ ਵਿਸ਼ਲੇਸ਼ਣ ਇਹਨਾਂ ਖੁਦਕਸ਼ੀਆਂ ਨੂੰ ਵੱਡੇ ਸੰਦਰਭ ਵਿੱਚ ਦੇਖਣ ਵਿੱਚ ਸਹਾਈ ਹੁੰਦਾ ਹੈ।

ਸਾਈਨਾਥ ਆਪਣੀਆਂ ਟਿੱਪਣੀਆਂ ਵਿੱਚ ਪੇਂਡੂ ਖੇਤਰ ਦੇ ਸੰਕਟ ਦੇ ਨਾਲ ਨਾਲ ਹਿੰਦੁਸਤਾਨ ਦੇ ਵਸ਼ਿਸ਼ਟ ਅਤੇ ਅਮੀਰ ਵਰਗ ਅਤੇ ਸਰਕਾਰ ਦੀਆਂ ਨੀਤੀਆਂ ਉੱਪਰ ਵੀ ਵਿਅੰਗਮਈ ਅਤੇ ਕਰਾਰੀਆਂ ਚੋਟਾਂ ਕਰਦਾ ਹੈ। ਉਹ ਕਹਿੰਦਾ ਹੈ ਕਿ ਹਿੰਦੁਸਤਾਨ ਦੇ ਅਮੀਰ ਲੋਕਾਂ ਦੇ ਨੁਮਾਇੰਦੇ ਸਰਕਾਰ ਨੂੰ ਇਹ ਸੁਝਾਅ ਦਿੰਦੇ ਹਨ, ਕਿ ਜੇ ਉਸ ਨੇ “ਕਮਜ਼ੋਰਾਂ ਦੀ ਮਦਦ ਕਰਨੀ ਹੈ ਤਾਂ ਉਸ ਨੂੰ ਤੱਕੜਿਆਂ ਦੀ ਮਦਦ ਕਰਨੀ ਚਾਹੀਦੀ ਹੈ।” ਸਾਈਨਾਥ ਦਾ ਵਿਚਾਰ ਹੈ ਕਿ ਸਰਕਾਰ ਉਹਨਾਂ ਦੀ ਇਹ ਗੱਲ ਸੁਣ ਰਹੀ ਹੈ। ਨਤੀਜੇ ਵਜੋਂ ਸਰਕਾਰ ਦੀਆਂ ਅਜੋਕੀਆਂ ਨੀਤੀਆਂ ਹਿੰਦੁਸਤਾਨ ਵਿੱਚ ਅਮੀਰ ਅਤੇ ਗਰੀਬ ਵਿੱਚ ਪਾੜਾ ਵਧਾ ਰਹੀਆਂ ਹਨ।

ਹੁਣ ਸਵਾਲ ਉੱਠ ਸਕਦਾ ਹੈ ਕਿ ਜੇ ਹਿੰਦੁਸਤਾਨ ਵਿੱਚ ਅਜਿਹੇ ਹਾਲਤ ਹਨ ਤਾਂ ਇਹ ਗੱਲ ਮੀਡੀਏ ਰਾਹੀਂ ਲੋਕਾਂ ਦੇ ਸਾਹਮਣੇ ਕਿਉਂ ਨਹੀਂ ਆ ਰਹੇ? ਮੀਡੀਏ ਵਲੋਂ ਹਿੰਦੁਸਤਾਨ ਬਾਰੇ ਪੇਸ਼ ਕੀਤੀ ਜਾ ਰਹੀ ਤਸਵੀਰ ਵਿੱਚ ਤਾਂ ਇਹ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਦਹਾਕਿਆਂ ਦੌਰਾਨ ਹਿੰਦੁਸਤਾਨ ਵਿੱਚ ਬਹੁਤ ਖੁਸ਼ਹਾਲੀ ਆਈ ਹੈ। ਸਾਈਨਾਥ ਅਨੁਸਾਰ ਇਸ ਦਾ ਕਾਰਨ ਇਹ ਹੈ ਕਿ, ਦੁਨੀਆ ਵਿੱਚ ਸਭ ਨਾਲੋਂ ਜ਼ਿਆਦਾ ਤੇਜ਼ੀ ਨਾਲ ਵਿਕਾਸ ਕਰ ਰਿਹਾ ਹਿੰਦੁਸਤਾਨ ਦਾ ਮੀਡੀਆ ਬੇਸ਼ੱਕ ਸਿਆਸੀ ਤੌਰ ‘ਤੇ ਤਾਂ ਅਜ਼ਾਦ ਹੈ ਪਰ ਉਹ ਮੁਨਾਫੇ ਦੀ ਕੈਦ ਵਿੱਚ ਹੈ। ਇਸ ਲਈ ਇਸ ਮੀਡੀਏ ਵਿੱਚ ਫੈਸ਼ਨ ਅਤੇ ਗਲੈਮਰ ਨੂੰ ਤਾਂ ਕਵਰ ਕੀਤਾ ਜਾਂਦਾ ਹੈ ਪਰ ਹਿੰਦੁਸਤਾਨ ਦੀ ਗਰੀਬੀ ਨੂੰ ਨਹੀਂ।

ਇਸ ਡਾਕੂਮੈਂਟਰੀ ਦਾ ਮੁੱਖ ਸੁਨੇਹਾ ਮੱਧਵਰਗੀ ਜਮਾਤ ਨਾਲ ਸੰਬਧਤ ਲੋਕਾਂ ਵਲ ਸੇਧਿਤ ਹੈ। ਸਾਈਨਾਥ ਦਾ ਕਹਿਣਾ ਹੈ ਕਿ ਹਿੰਦੁਸਤਾਨ ਦੇ ਪੇਂਡੂ ਖੇਤਰ ਦੀ ਸਥਿਤੀ ਇਸ ਲਈ ਕਾਇਮ ਰਹਿ ਰਹੀ ਹੈ ਕਿਉਂਕਿ ਹਿੰਦੁਸਤਾਨ ਦੇ ਅਮੀਰ ਲੋਕਾਂ ਦੇ ਨਾਲ ਨਾਲ ਹਿੰਦੁਸਤਾਨ ਦੇ ਸ਼ਹਿਰੀ ਮੱਧਵਰਗ ਨੂੰ ਵੀ ਇਸ ਸਥਿਤੀ ਤੋਂ ਕੁਝ ਫਾਇਦਾ ਹੋ ਰਿਹਾ ਹੈ। ਨਤੀਜੇ ਵਜੋਂ ਇਹ ਸ਼ਹਿਰੀ ਮੱਧਵਰਗ ਨਾ ਇਸ ਸਥਿਤੀ ਬਾਰੇ ਕੁਝ ਜਾਣਨਾ ਚਾਹੁੰਦਾ ਹੈ ਅਤੇ ਨਾ ਹੀ ਇਸ ਬਾਰੇ ਕੁਝ ਕਰਨਾ ਚਾਹੁੰਦਾ ਹੈ। ਸਾਈਨਾਥ ਬਹੁਤ ਹੀ ਦਲੀਲ ਨਾਲ ਕਹਿੰਦਾ ਹੈ ਕਿ ਇਸ ਸਮੇਂ ਹਿੰਦੁਸਤਾਨ ਦਾ ਸ਼ਹਿਰੀ ਮੱਧਵਰਗ ਉਸ ਤਰ੍ਹਾਂ ਦੀ ਭੂਮਿਕਾ ਨਿਭਾ ਰਿਹਾ ਹੈ ਜਿਸ ਤਰ੍ਹਾਂ ਦੀ ਭੂਮਿਕਾ ਕਿਸੇ ਸਮੇਂ ਰੋਮ ਦੇ ਬਾਦਸ਼ਾਹ ਨੀਰੋ ਦੇ ਮਹਿਮਾਨਾਂ ਨੇ ਨਿਭਾਈ ਸੀ। ਸਾਈਨਾਥ ਦਾ ਕਹਿਣਾ ਹੈ ਕਿ ਮੱਧਵਰਗ ਨੂੰ ਇਸ ਸਥਿਤੀ ਤੋਂ ਬਾਹਰ ਨਿਕਲਣਾ ਚਾਹੀਦਾ ਹੈ।

ਜੇ ਤੁਸੀਂ ਹਿੰਦੁਸਤਾਨ ਵਿੱਚ ਕਿਸਾਨਾਂ ਦੀਆਂ ਦੀਆਂ ਖੁਦਕਸ਼ੀਆਂ ਨਾਲ ਸੰਬੰਧਤ ਸੰਕਟ ਨੂੰ ਸਮਝਣਾ ਚਾਹੁੰਦੇ ਹੋ ਤਾਂ ਇਹ ਡਾਕੂਮੈਂਟਰੀ ਤੁਹਾਡੀ ਮਦਦ ਕਰ ਸਕਦੀ ਹੈ। ਇਸ ਡਾਕੂਮੈਂਟਰੀ ਨੂੰ ਆਪ ਦੇਖੋ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਡਾਕੂਮੈਂਟਰੀ ਨੂੰ ਦੇਖਣ ਲਈ ਪ੍ਰੇਰਿਤ ਕਰੋ। ਮੈਨੂੰ ਯਕੀਨ ਹੈ ਕਿ ਇਸ ਡਾਕੂਮੈਂਟਰੀ ਨੂੰ ਆਪ ਦੇਖਣਾ ਅਤੇ ਦੂਸਰੇ ਲੋਕਾਂ ਨੂੰ ਇਹ ਡਾਕੂਮੈਂਟਰੀ ਦੇਖਣ ਲਈ ਪ੍ਰੁਰਿਤ ਕਰਨਾ ਬਾਦਸ਼ਾਹ ਨੀਰੋ ਦੇ ਮਹਿਮਾਨ ਨਾ ਬਣਨ ਦੇ ਅਮਲ ਵੱਲ ਪੁੱਟਿਆ ਜਾਣ ਵਾਲਾ ਇਕ ਮਹੱਤਪੂਰਨ ਕਦਮ ਹੋਵੇਗਾ। – ਸੁਖਵੰਤ ਹੁੰਦਲ

ਇਹ ਡਾਕੂਮੈਂਟਰੀ ਦੇਖਣ ਲਈ ਕਲਿੱਕ ਕਰੋ।

Advertisements
This entry was posted in ਫਿਲਮ, ਸਾਰੀਆਂ and tagged , , , , . Bookmark the permalink.

One Response to ਨੀਰੋ’ਜ਼ ਗੈੱਸਟ (ਨੀਰੋ ਦੇ ਮਹਿਮਾਨ): ਹਿੰਦੁਸਤਾਨ ਵਿੱਚ ਹੋ ਰਹੀਆਂ ਕਿਸਾਨਾਂ ਦੀਆਂ ਖੁਦਕਸ਼ੀਆਂ ਬਾਰੇ ਡਾਕੂਮੈਂਟਰੀ

  1. During past few years, I have had the occasion to listen and record P.Sainath at the Alternative Radio, each one hour program broadcast by David Barsamian who hosts Alternative Radio and brings us the opportunity to listen to speakers which the mainstream media carefully and deliberately attepts to ignore and forget.. So much so, recently in September, 2011 he was deported by Indian government because he was reporting on issues which the India government finds uncomfortable.

    Rural affairs editor of Daily Hindu ‘ India and market fundamentalism’ and ‘Every body loves good drought’ works like missionary on rural beat; and in the process has discovered thousands of tragic stories of Indian farmers committing suicide because of the cruel and heartless treatment being met by the corporations, Banks and the administration.He also points out the ways and manners administration hid the facts and figures by hiding them under technical statistical jargon and twisting them to make them look acceptable for ordinary consumers of information.
    He could be called a clarion voice speaking the unspeakable when it comes to the miserable plight of farmers and growing numbers of them committing suicides because of the blind slavish slavery to market fundamentalism which is taking over Indian economy at a very rapid speed.

    I personally recommend that every one concerned with the inhuman tragedy of Indian farmers and mighty and merciless wheels of market economy must take out time and make it profitable by passing through this unique experience.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

This site uses Akismet to reduce spam. Learn how your comment data is processed.