ਮੈਨੂਫੈਕਚਰਿੰਗ ਕਨਸੈਂਟ

ਡਾਇਰੈਕਟਰ: ਮਾਰਕ ਅਕਬਰ ਅਤੇ ਪੀਟਰ ਵਿਨਟੌਨਿਕ

ਸੁਖਵੰਤ ਹੁੰਦਲ

ਸੰਸਾਰ ਪ੍ਰਸਿੱਧ ਬੁੱਧੀਜੀਵੀ ਨੋਮ ਚੌਮਸਕੀ ਦੇ ਜੀਵਨ ਅਤੇ ਵਿਚਾਰਾਂ ਬਾਰੇ ਬਣੀ ਇਕ ਕਲਾਸਿਕ ਡਾਕੂਮੈਂਟਰੀ ਹੈ। ਪੌਣੇ ਤਿੰਨ ਘੰਟੇ ਲੰਮੀ ਇਸ ਡਾਕੂਮੈਂਟਰੀ ਵਿੱਚ ਚੋਮਸਕੀ ਬਹੁਤ ਹੀ ਸਪਸ਼ਟਤਾ ਨਾਲ ਇਹ ਗੱਲ ਸਮਝਾਉਂਦਾ ਹੈ ਕਿ ਸਾਡੇ ਮੌਜੂਦਾ ਲੋਕਤੰਤਰ ਵਿੱਚ ਸ਼ਾਸਕ ਜਮਾਤ ਸਮਾਜ ਉੱਪਰ ਗਲਬਾ ਕਾਇਮ ਰੱਖਣ ਲਈ ਕਿਸ ਤਰ੍ਹਾਂ ਆਮ ਲੋਕਾਂ ਦੀ ਸੋਚ ਨੂੰ ਕੰਟਰੋਲ ਕਰਦੀ ਹੈ। ਲੋਕਾਂ ਦੀ ਸੋਚ ਨੂੰ ਕੰਟਰੋਲ ਕਰਨ ਲਈ ਸ਼ਾਸਕ ਜਮਾਤਾਂ ਜਿਸ ਹਥਿਆਰ ਦੀ ਵਰਤੋਂ ਕਰਦੀਆਂ ਹਨ, ਉਹ ਹੈ ਮੁੱਖ ਧਾਰਾ ਦਾ ਮੀਡੀਆ। ਇਸ ਲਈ ਸਾਨੂੰ ਇਸ ਮੀਡੀਏ ਦੇ ਕੰਮ ਕਰਨ ਦੇ ਤੌਰ ਤਰੀਕਿਆਂ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ।

ਚੌਮਸਕੀ ਦਾ ਵਿਚਾਰ ਹੈ ਕਿ ਇਕ ਡਿਕਟੇਟਰਸ਼ਿੱਪ ਵਿੱਚ ਸ਼ਾਸਕ ਲੋਕਾਂ ਉੱਤੇ ਆਪਣਾ ਗਲਬਾ ਬਣਾਈ ਰੱਖਣ ਲਈ ਹਿੰਸਾ ਦੀ ਵਰਤੋਂ ਕਰਦੇ ਹਨ ਜਦੋਂ ਕਿ ਮੌਜੂਦਾ ਲੋਕਤੰਤਰ ਵਿੱਚ ਆਮ ਲੋਕਾਂ ਉੱਤੇ ਗਲਬਾ ਲੋਕਾਂ ਦੀ ਸੋਚ ਨੂੰ ਮੀਡੀਏ ਰਾਹੀਂ ਕੰਟਰੋਲ ਕਰਕੇ ਰੱਖਿਆ ਜਾਂਦਾ ਹੈ। ਇਸ ਤੋਂ ਇਹ ਸਿੱਟਾ ਵੀ ਕੱਢਿਆ ਜਾ ਸਕਦਾ ਹੈ ਕਿ ਮੌਜੂਦਾ ਲੋਕਤੰਤਰ ਵਿੱਚ ਮੁੱਖ ਧਾਰਾ ਦਾ ਮੀਡੀਆ ਇਕ ਹੱਦ ਤੱਕ ਉਸ ਤਰ੍ਹਾਂ ਦੀ ਭੂਮਿਕਾ ਨਿਭਾਉਂਦਾ ਹੈ ਜਿਸ ਤਰ੍ਹਾਂ ਦੀ ਭੂਮਿਕਾ ਡਿਕਟੇਟਰਸ਼ਿੱਪ ਵਿੱਚ ਹਿੰਸਾ ਨਿਭਾਉਂਦੀ ਹੈ। ਚੌਮਸਕੀ ਨੇ ਲੋਕਾਂ ਦੀ ਸੋਚ ਨੂੰ ਕੰਟਰੋਲ ਕਰਨ ਦੇ ਢੰਗ ਨੂੰ ਪ੍ਰਾਪੇਗੰਢਾ ਮਾਡਲ ਦਾ ਨਾਂ ਦਿੱਤਾ ਹੈ ਅਤੇ ਇਹ ਪ੍ਰਾਪੇਗੰਢਾ ਮਾਡਲ ਕਿਸ ਤਰ੍ਹਾਂ ਕੰਮ ਕਰਦਾ ਹੈ ਇਸ ਬਾਰੇ ਉਹ ਵਿਸਥਾਰ ਵਿੱਚ ਗੱਲ ਕਰਦਾ ਹੈ।

ਇਹ ਡਾਕੂਮੈਂਟਰੀ ਦੇਖਣ ਤੋਂ ਬਾਅਦ ਸਾਨੂੰ ਸਿਰਫ ਸ਼ਾਸਕ ਜਮਾਤਾਂ ਦੇ ਪ੍ਰਾਪੇਗੰਢਾ ਕਰਨ ਦੇ ਢੰਗਾਂ ਬਾਰੇ ਹੀ ਸਮਝ ਨਹੀਂ ਆਉਂਦੀ ਸਗੋਂ ਇਹਨਾਂ ਢੰਗਾਂ ਉੱਤੇ ਦ੍ਰਿੜਤਾ ਅਤੇ ਪ੍ਰਤੀਬੱਧਤਾ ਨਾਲ ਕਿੰਤੂ ਕਰਨ ਵਾਲੇ ਲੋਕਾਂ ਬਾਰੇ ਵੀ ਪਤਾ ਲੱਗਦਾ ਹੈ। ਚੌਮਸਕੀ ਦਾ ਕਹਿਣਾ ਹੈ ਕਿ ਰਾਜੇ ਨੇ ਕੋਈ ਕੱਪੜਾ ਨਹੀਂ ਪਾਇਆ ਹੋਇਆ। ਉਹ ਬਿਲਕੁਲ ਨੰਗਾ ਹੈ। ਪਰ ਉਹ ਨਹੀਂ ਚਾਹੁੰਦਾ ਕਿ ਉਸ ਨੂੰ ਇਹ ਦੱਸਿਆ ਜਾਵੇ ਕਿ ਉਹ ਨੰਗਾ ਹੈ। ਪਰ ਇਹ ਡਾਕੂਮੈਂਟਰੀ ਦੇਖਣ ਤੋਂ ਬਾਅਦ ਸਾਨੂੰ ਪਤਾ ਚਲਦਾ ਹੈ ਕਿ ਦੁਨੀਆ ਵਿੱਚ ਚੌਮਸਕੀ ਸਮੇਤ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਰਾਜੇ ਨੂੰ ਨੰਗਾ ਕਹਿਣ ਦਾ ਹੌਂਸਲਾ ਕਰ ਰਹੇ ਹਨ ਅਤੇ ਸਾਨੂੰ ਵੀ ਇਸ ਕਾਫਲੇ ਵਿੱਚ ਸ਼ਾਮਲ ਹੋਣ ਦੀ ਪ੍ਰੇਰਨਾ ਮਿਲਦੀ ਹੈ।

ਇਹ ਡਾਕੂਮੈਂਟਰੀ 1992 ਵਿੱਚ ਬਣਾਈ ਗਈ ਸੀ। ਇਸ ਲਈ ਇਸ ਵਿੱਚ ਅੱਜ ਦੇ ਸੋਸ਼ਲ ਮੀਡੀਏ ਬਾਰੇ ਕੋਈ ਗੱਲ ਨਹੀਂ ਕੀਤੀ ਗਈ। ਫਿਰ ਵੀ ਇਹ ਡਾਕੂਮੈਂਟਰੀ ਮੁੱਖਧਾਰਾ ਦੇ ਮੀਡੀਏ ਦੇ ਕੰਮਕਾਜ ਬਾਰੇ ਮਹੱਤਵਪੂਰਨ ਜਾਣਕਾਰੀ ਦਿੰਦੀ ਹੈ ਅਤੇ ਇਹ ਸੁਨੇਹਾ ਦਿੰਦੀ ਹੈ ਕਿ ਮੁੱਖਧਾਰਾ ਦੇ ਮੀਡੀਏ ਦੇ ਗਲਬੇ ਨੂੰ ਚੁਣੌਤੀ ਦੇਣਾ ਸਮਾਜ ਵਿੱਚ ਬਰਾਬਰੀ ਅਤੇ ਇਨਸਾਫ ਲਈ ਚਲਦੀ ਜੱਦੋਜਹਿਦ ਦਾ ਮਹੱਤਵਪੂਰਨ ਹਿੱਸਾ ਹੈ।

ਜੇ ਤੁਸੀਂ ਇਹ ਡਾਕੂਮੈਂਟਰੀ ਪਹਿਲਾਂ ਦੇਖੀ ਹੋਈ ਹੈ ਤਾਂ ਦੂਸਰਿਆਂ ਨੂੰ ਇਸ ਬਾਰੇ ਦੱਸੋ। ਜੇ ਤੁਸੀਂ ਇਸ ਨੂੰ ਪਹਿਲਾਂ ਨਹੀਂ ਦੇਖਿਆ ਤਾਂ ਇਸ ਨੂੰ ਜ਼ਰੂਰ ਦੇਖੋ। ਡਾਕੂਮੈਂਟਰੀ ਦੇਖਣ ਲਈ ਹੇਠਲੇ ਲਿੰਕ ‘ਤੇ ਕਲਿੱਕ ਕਰੋ:

Advertisements
This entry was posted in ਫਿਲਮ, ਸਾਰੀਆਂ and tagged , , , . Bookmark the permalink.

2 Responses to ਮੈਨੂਫੈਕਚਰਿੰਗ ਕਨਸੈਂਟ

  1. Sukhwant! You have done a great service to people all over by posting such an eye opener for their viewing.
    Main stream media always attempts to ignore Noam Chomsky – a giant among modern thinkers- yet it can not ignore the truth and reality of wicked plans and policies of -Industrial-Military unholy alliance which is ruling American system and lives.
    These are great sons and daughters of the land who uncover what the government tries to conceal from public view.
    Bravo! Keep it up!

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s