ਸ਼ਤਰੰਜ ਕੇ ਖਿਲਾੜੀ

ਡਾਇਰੈਕਟਰ: ਸਤਿਆਜੀਤ ਰੇਅ

1977 ਵਿੱਚ ਬਣੀ ਫਿਲਮ ਸ਼ਤਰੰਜ ਕੇ ਖਿਲਾੜੀ ਮੁਨਸ਼ੀ ਪ੍ਰੇਮ ਚੰਦ ਦੀ ਇਸੇ ਨਾਂ ਦੀ ਕਹਾਣੀ ‘ਤੇ ਆਧਾਰਤ ਹੈ। ਇਸ ਦੀ ਕਹਾਣੀ ਈਸਟ ਇੰਡਿਆ ਕੰਪਨੀ ਵਲੋਂ ਅਵਧ ਦੇ ਰਾਜ ਨੂੰ ਆਪਣੇ ਅਧੀਨ ਕਰਨ ਦੀ ਇਤਿਹਾਸਕ ਘਟਨਾ ਨਾਲ ਸੰਬੰਧਤ ਹੈ। ਫਿਲਮ ਵਿੱਚ ਅਵਧ ਦੇ ਨਵਾਬ/ਜਗੀਰਦਾਰ ਸ਼ਤਰੰਜ ਖੇਡਣ ਵਿੱਚ ਇਸ ਤਰ੍ਹਾਂ ਮਸਤ ਦਿਖਾਏ ਗਏ ਹਨ ਕਿ ਉਹਨਾਂ ਨੂੰ ਆਪਣੇ ਘਰ ਅਤੇ ਰਾਜ ਦੇ ਕਿਸੇ ਵੀ ਕਾਰਜ ਵਿੱਚ ਕੋਈ ਦਿਲਚਸਪੀ ਨਹੀਂ। ਉਹ ਜ਼ਿੰਦਗੀ ਵਿੱਚ ਖਾਦੇ/ਪੀਂਦੇ ਹਨ ਅਤੇ ਸ਼ਤਰੰਜ ਖੇਡਦੇ ਹਨ। ਜਦੋਂ ਉਹ ਇਹ ਖੇਡ ਨਹੀਂ ਖੇਡ ਰਹੇ ਹੁੰਦੇ, ਉਦੋਂ ਵੀ ਉਹ ਇਸ ਬਾਰੇ ਸੋਚ ਰਹੇ ਹੁੰਦੇ ਹਨ ਅਤੇ ਨਵੀਂਆਂ ਚਾਲਾਂ ਘੜ ਰਹੇ ਹੁੰਦੇ ਹਨ ਤਾਂਕਿ ਅਗਲੀ ਬਾਜ਼ੀ ਵਿੱਚ ਆਪਣੇ ਵਿਰੋਧੀ ਨੂੰ ਹਰਾਇਆ ਜਾ ਸਕੇ।

ਅਵਧ ਦਾ ਸੁਲਤਾਨ ਨਵਾਬ ਵਾਜਿਦ ਅਲੀ ਖਾਨ ਆਪਣਾ ਜ਼ਿਆਦਾ ਵਕਤ ਪੰਜ ਵੇਲੇ ਦੀ ਨਮਾਜ ਪੜ੍ਹਨ, ਆਪਣੀਆਂ 400 ਰਖੇਲਾਂ ਦੇ ਸਾਥ ਵਿੱਚ ਆਨੰਦ ਮਾਨਣ, ਪਤੰਗ ਉਡਾਉਣ ਅਤੇ ਸ਼ਿਅਰੋ ਸ਼ਾਇਰੀ ਕਰਨ ਵਿੱਚ ਗੁਜ਼ਾਰਦਾ ਹੈ। ਉਸ ਨੂੰ ਆਪਣਾ ਰਾਜ ਭਾਗ ਚਲਾਉਣ ਵਿੱਚ ਕੋਈ ਦਿਲਚਸਪੀ ਨਹੀਂ। ਅਵਧ ਦੇ ਆਮ ਲੋਕ ਫਿਰ ਵੀ ਉਸ ਨੂੰ ਪਿਆਰ ਕਰਦੇ ਹਨ। ਉਹਨਾਂ ਨੂੰ ਸੁਲਤਾਨ ਵਿਰੁੱਧ ਕੋਈ ਸ਼ਿਕਾਇਤ ਨਹੀਂ। ਉਹ ਵੀ ਆਪਣਾ ਸਮਾਂ ਕੁੱਕੜਾਂ ਅਤੇ ਭੇਡੂਆਂ ਦੀਆਂ ਲੜਾਈਆਂ ਦਾ ਤਮਾਸ਼ਾ ਦੇਖਦੇ ਹੋਏ ਗੁਜ਼ਾਰਦੇ ਹਨ। ਹਰ ਪਾਸੇ ਆਨੰਦ ਮੰਗਲ ਹੈ।

ਇਸ ਤਰ੍ਹਾਂ ਦੇ ਮਾਹੌਲ ਵਿੱਚ ਕੰਪਨੀ ਬਹਾਦਰ (ਈਸਟ ਇੰਡੀਆ ਕੰਪਨੀ) ਅਵਧ ਨੂੰ ਹੜਪਨ ਦੇ ਮਨਸੂਬੇ ਬਣਾ ਰਹੀ ਹੈ। ਉਹ ਅਵਧ ਰਾਜ ਨਾਲ ਕੀਤੇ ਅਹਿਦਨਾਮੇ ਵਿੱਚ ਮੋਰੀਆਂ ਲੱਭ ਰਹੀ ਹੈ ਤਾਂ ਕਿ ਉਸ ਅਹਿਦਨਾਮੇ ਤੋਂ ਮੁਕਰਿਆ ਜਾ ਸਕੇ ਅਤੇ ਅਵਧ ਨੂੰ “ਚੈਰੀ” ਵਾਂਗ ਤੋੜ ਕੇ ਆਪਣੇ ਮੂੰਹ ਵਿੱਚ ਪਾਇਆ ਜਾ ਸਕੇ।

ਜਦੋਂ ਕੰਪਨੀ ਦੇ ਮਨਸੂਬਿਆਂ ਦੀਆਂ ਖਬਰਾਂ ਅਵਧ ਦੇ ਸੁਲਤਾਨ, ਅਵਧ ਦੇ ਨਵਾਬਾਂ/ਜਗੀਰਦਾਰਾਂ ਤੱਕ ਪਹੁੰਚਦੀਆਂ ਹਨ ਤਾਂ ਉਹ ਇਸ ਉੱਤੇ ਯਕੀਨ ਨਹੀਂ ਕਰਦੇ। ਉਹ ਇਹਨਾਂ ਨੂੰ ਅਫਵਾਹਾਂ ਸਮਝਦੇ ਹਨ। ਸੁਲਤਾਨ ਇਹਨਾਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਰਾਜ ਵਿਰੋਧੀ ਗਰਦਾਨਦਾ ਹੈ। ਸ਼ਤਰੰਜ ਦੀ ਖੇਡ ਵਿੱਚ ਮਸਤ ਰਹਿਣ ਵਾਲਾ ਇਕ ਨਵਾਬ ਦੂਸਰੇ ਨਵਾਬ ਨੂੰ ਬੜੀ ਮਾਸੂਮੀਅਤ ਨਾਲ ਪੁੱਛਦਾ ਹੈ, ਕਿ “ਇਹ ਲੋਕ ਅਜਿਹੀਆਂ ਅਫਵਾਹਾਂ ਕਿਉਂ ਫੈਲਾਉਂਦੇ ਹਨ?”

ਅਖੀਰ 7 ਫਰਵਰੀ 1856 ਨੂੰ ਕੰਪਨੀ ਬਹਾਦਰ ਬਿਨਾਂ ਕੋਈ ਗੋਲੀ ਚਲਾਇਆਂ ਅਵਧ ਨੂੰ ਆਪਣੇ ਅਧੀਨ ਕਰਨ ਵਿੱਚ ਕਾਮਯਾਬ ਹੋ ਜਾਂਦੀ ਹੈ। ਕਿਸੇ ਪਾਸੇ ਕੋਈ ਵਿਰੋਧ ਨਹੀਂ ਹੁੰਦਾ, ਕੋਈ ਸਵਾਲ ਨਹੀਂ ਪੁੱਛਿਆ ਜਾਂਦਾ। ਸਿਰਫ ਇਕ 13-14 ਸਾਲਾਂ ਦਾ ਮੁੰਡਾ ਸਵਾਲ ਕਰਦਾ ਹੈ ਕਿ ਅਵਧ ‘ਤੇ ਅੰਗਰੇਜ਼ਾਂ ਦਾ ਰਾਜ ਹੋ ਗਿਆ ਪਰ ਕਿਤੇ ਕੋਈ ਗੋਲੀ ਨਹੀਂ ਚੱਲੀ।

ਬੇਸ਼ੱਕ ਫਿਲਮ ਮੁੱਖ ਰੂਪ ਵਿੱਚ ਅਵਧ ਦੇ ਨਵਾਬਾਂ ਅਤੇ ਜਗੀਰਦਾਰਾਂ ‘ਤੇ ਕੇਂਦਰਿਤ ਹੈ ਅਤੇ ਇਹ ਦਰਸਾਉਂਦੀ ਹੈ ਕਿ ਅਵਧ ਬਿਨਾਂ ਕਿਸੇ ਵਿਰੋਧ ਦੇ ਕੰਪਨੀ ਦੇ ਕਬਜ਼ੇ ਵਿੱਚ ਇਸ ਲਈ ਆ ਗਿਆ ਸੀ ਕਿਉਂਕਿ ਅਵਧ ਦਾ ਸੁਲਤਾਨ ਅਤੇ ਉਸ ਦੇ ਨਵਾਬ/ਜਗੀਰਦਾਰ ਆਪਣੇ ਸ਼ੁਗਲ ਮੇਲੇ ਵਿੱਚ ਮਗਨ ਸਨ ਅਤੇ ਲੜਨ ਲਈ ਤਿਆਰ ਨਹੀਂ ਸਨ। ਪਰ ਜੇ ਅਸੀਂ ਆਪਣਾ ਧਿਆਨ ਇਸ ਫਿਲਮ ਵਿੱਚ ਦਿਖਾਈ ਈਸਟ ਇੰਡੀਆ ਕੰਪਨੀ ਦੀ ਕਾਰਗੁਜਾਰੀ ‘ਤੇ ਕੇਂਦਰਿਤ ਕਰੀਏ ਤਾਂ ਅਸੀਂ ਅਜੋਕੀਆਂ ਸਥਿਤੀਆਂ ਵਿੱਚ ਕਾਰਪੋਰੇਸ਼ਨਾਂ ਦੀ ਭੂਮਿਕਾ ਬਾਰੇ ਬਹੁਤ ਮਹੱਤਵਪੂਰਨ ਜਾਣਕਾਰੀ ਹਾਸਲ ਕਰ ਸਕਦੇ ਹਾਂ ਕਿਉਂਕਿ ਈਸਟ ਇੰਡਿਆ ਕੰਪਨੀ ਆਖਿਰ ਨੂੰ ਇਕ ਕਾਰਪੋਰੇਸ਼ਨਾਂ ਹੀ ਤਾਂ ਸੀ।

ਇਸ ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਈਸਟ ਇੰਡਿਆ ਕੰਪਨੀ ਦਾ ਮੁੱਖ ਮਕਸਦ ਅਵਧ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਨਾ ਹੈ। ਅਜਿਹਾ ਕਰਨ ਲਈ ਉਹ ਕੋਈ ਵੀ ਢੰਗ ਵਰਤਣ ਲਈ ਤਿਆਰ ਹੈ। ਉਸ ਨੂੰ ਆਪਣੇ ਵਲੋਂ ਕੀਤੇ ਅਹਿਦਨਾਮਿਆਂ ਦੀ ਕੋਈ ਪਰਵਾਹ ਨਹੀਂ। ਜੇ ਉਸ ਦੇ ਕੀਤੇ ਅਹਿਦਨਾਮੇ ਉਸ ਦੇ ਮਕਸਦ ਦੇ ਰਾਹ ਵਿੱਚ ਰੁਕਾਵਟ ਬਣਦੇ ਹਨ ਤਾਂ ਉਹ ਉਹਨਾਂ ਨੂੰ ਤੋੜ ਕੇ ਆਪਣੀ ਪਸੰਦ ਦੇ ਨਵੇਂ ਅਹਿਦਨਾਮੇ ਬਣਾਉਣ ਲਈ ਤਿਆਰ ਹੈ। ਆਪਣੇ ਨਵੇਂ ਅਹਿਦਨਾਮਿਆਂ ‘ਤੇ ਦਸਤਖਤ ਕਰਵਾਉਣ ਲਈ ਜੇ ਉਸ ਨੂੰ ਤਾਕਤ ਦੀ ਵਰਤੋਂ ਕਰਨ ਦੀ ਵੀ ਲੋੜ ਹੋਵੇ ਤਾਂ ਉਹ ਅਜਿਹਾ ਕਰਨ ਲਈ ਤਿਆਰ ਹੈ। ਆਪਣੇ ਕਾਰਜਾਂ ਨੂੰ ਸਹੀ ਸਿੱਧ ਕਰਨ ਲਈ ਉਹ ਅਵਧ ਦੇ ਸੁਲਤਾਨ ਉੱਪਰ ਪਰਜਾ ਦੀ ਭਲਾਈ ਨੂੰ ਅਣਗੌਲਿਆਂ ਕਰਨ ਦਾ ਇਲਜ਼ਾਮ ਲਾਉਂਦੀ ਹੈ ਪਰ ਆਮ ਪਰਜਾ ਦੀ ਭਲਾਈ ਉਸ ਦਾ ਮਕਸਦ ਨਹੀਂ।

ਅਜੋਕੀਆਂ ਕਾਰਪੋਰੇਸ਼ਨਾਂ ਵੀ ਕੁਝ ਇਸ ਤਰ੍ਹਾਂ ਹੀ ਵਰਤਾ ਕਰਦੀਆਂ ਹਨ। ਉਹਨਾਂ ਦਾ ਮਕਸਦ ਸਾਰੀ ਦੁਨੀਆਂ ਨੂੰ ਆਪਣੇ ਸ਼ੇਅਰਹੋਲਡਰਾਂ ਦੇ ਰਾਜ ਦੇ ਅਧੀਨ ਲਿਆਉਣਾ ਹੈ। ਅਜਿਹਾ ਕਰਨ ਲਈ ਉਹ ਹਰ ਰੋਜ਼ ਕਈ ਅਹਿਦਨਾਮੇ ਕਰਦੀਆਂ ਹਨ ਅਤੇ ਕਈ ਅਹਿਦਨਾਮੇ ਤੋੜਦੀਆਂ ਹਨ। ਉਹਨਾਂ ਦਾ ਮੁੱਖ ਮਕਸਦ ਆਪਣੇ ਸ਼ੇਅਰਹੋਲਡਰਾਂ ਦੀ ਸੇਵਾ ਕਰਨਾ ਹੈ ਆਮ ਲੋਕਾਂ ਦੀ ਨਹੀਂ। ਬੇਸ਼ੱਕ ਆਪਣੇ ਅਸਲੀ ਮੰਤਵਾਂ ਨੂੰ ਲੁਕਾਉਣ ਲਈ ਉਹ “ਜ਼ਿੰਮੇਵਾਰ ਕਾਰਪੋਰੇਸ਼ਨਾਂ” ਵਰਗੀ ਭਾਸ਼ਾ ਵਰਤ ਕੇ ਆਮ ਲੋਕਾਂ ਦੀ ਭਲਾਈ ਦੀ ਗੱਲ ਵੀ ਕਰਦੀਆਂ ਰਹਿੰਦੀਆਂ ਹਨ।

ਇਸ ਫਿਲਮ ਤੋਂ ਸਿੱਖਣ ਵਾਲੀ ਇਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਕਾਰਪੋਰੇਸ਼ਨਾਂ ਦੇ ਮਨਸੂਬਿਆਂ ਬਾਰੇ ਖਬਰਾਂ ਦੇਣ ਵਾਲੇ ਲੋਕ ‘ਅਫਵਾਹਾਂ ਉਡਾਉਣ’ ਵਾਲੇ ‘ਰਾਜ ਧ੍ਰੋਹੀ’ ਨਹੀਂ ਹੁੰਦੇ ਸਗੋਂ ਉਹ ਆਮ ਲੋਕਾਂ ਦੇ ਰਾਜ ਦੇ ਸ਼ੁਭਚਿੰਤਕ ਹੁੰਦੇ ਹਨ। -ਸੁਖਵੰਤ ਹੁੰਦਲ

ਇਹ ਫਿਲਮ ਦੇਖਣ ਲਈ ਕਲਿੱਕ ਕਰੋ

Advertisements
This entry was posted in ਫਿਲਮ, ਸਾਰੀਆਂ and tagged , , , , , . Bookmark the permalink.

3 Responses to ਸ਼ਤਰੰਜ ਕੇ ਖਿਲਾੜੀ

  1. charan gill says:

    What has happened to your Komagata Maru photogrphs? Where did you store those? Try find it because we have written one book re Race Relations Today, and we will do its launch in March. If you samall photogrphas with tyou then we can develop it otherwise we might have to go to library to did it again. It will be much easier if yu have somewhere in your archives.

    I think it is totally irresponsible to misplace or hide it without showing to public. We have over 200 people come to our office and we would like to display it for public.

  2. I commend Sukhwant’s comments on Satyajeet Rae’s Shatranj de khilari.
    I tend to add that modern corporations, in league with the governments and supported by pliant media has shaped the minds of man so grotesquely that people have been lured to entertain themselves in Baseball, Football, basketball, Ice Hockey, Academy awards, Grammy awards and whole bunch of shows and spectacles to which masses have been hooked on just like the Nawabs of Awadh were completely lost in Shatranj ke Khidari.
    People are being robbed of their basic necessities; their tax dollars are being squandered in starting up new wars after drowning trillions on attacks in Iraq and Afghanistan. Next destination of military maneuvers is, of course, Iran and all preparations both strategic and public relations are being put in place to torch Iranian civilians ( Because it is innocent people who become targets of such mindless attacks). After all, America has do the bidding of Israel and must have a new war for new decade of 2011-19. Yet the people can not find time and will to take their eyes away from the heinous game played by their invisible chess masters.Tragic as it is, the resemblance between two plots is greater than we can conceive.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

This site uses Akismet to reduce spam. Learn how your comment data is processed.