ਖਾਮੋਸ਼ ਪਾਣੀ (Silent Waters)

ਨਿਰਦੇਸ਼ਕ: ਸਬੀਹਾ ਸਮਰ
ਸਿਤਾਰੇ:ਕਿਰਨ ਖੇਰ, ਆਮਿਰ ਅਲੀ ਮਲਿਕ, ਅਤੇ ਅਰਸ਼ਾਦ ਮਹਿਮੂਚ

-ਸੁਖਵੰਤ ਹੁੰਦਲ-

2003 ਵਿੱਚ ਬਣੀ ਪੰਜਾਬੀ ਦੀ ਬਿਹਤਰੀਨ ਫਿਲਮ  “ਖਾਮੋਸ਼ ਪਾਣੀ” ਇਕ ਅਜਿਹੀ ਸਿੱਖ ਔਰਤ ਦੀ ਕਹਾਣੀ ਹੈ ਜਿਸ ਨੂੰ 1947 ਦੇ ਰੌਲਿਆਂ ਵੇਲੇ ਅਗਵਾ ਕਰਨ ਤੋਂ ਬਾਅਦ ਉਸ ਦੇ ਅਗਵਾਕਾਰ ਨੇ ਉਸ ਨਾਲ ਵਿਆਹ ਕਰਵਾ ਲਿਆ ਸੀ। ਵਿਆਹ ਕਰਨ ਤੋਂ ਪਹਿਲਾਂ ਉਸ ਦਾ ਧਰਮ ਬਦਲ ਕੇ ਉਸ ਦਾ ਨਾਂ ਆਇਸ਼ਾ ਰੱਖਿਆ ਗਿਆ ਸੀ।

ਰੌਲਿਆਂ ਤੋਂ ਬਾਅਦ ਆਪਣੇ ਆਪ ਨੂੰ ਨਵੀਂਆਂ ਹਾਲਤਾਂ ਅਨੁਸਾਰ ਢਾਲਣ ਤੋਂ ਬਾਅਦ ਆਇਸ਼ਾ ਪਾਕਿਸਤਾਨ ਵਿੱਚ ਪੰਜਾ ਸਾਹਿਬ ਦੇ ਲਾਗਲੇ ਪਿੰਡ ਚਰਖੀ ਵਿੱਚ ਆਪਣੇ ਪਤੀ ਨਾਲ ਰਹਿਣ ਲੱਗ ਪੈਂਦੀ ਹੈ। ਉਹ ਆਪਣੇ ਚੰਗੇ ਸੁਭਾਅ ਕਾਰਨ ਪਿੰਡ ਵਿੱਚ ਸਤਿਕਾਰਯੋਗ ਥਾਂ ਬਣਾ ਲੈਂਦੀ ਹੈ ਅਤੇ ਪਿੰਡ ਵਿੱਚ ਸਾਦੀ ਪਰ ਸ਼ਾਂਤ ਜ਼ਿੰਦਗੀ ਜਿਉਣਾ ਸ਼ੁਰੂ ਕਰ ਦਿੰਦੀ ਹੈ।

ਪਰ ਉਸ ਦੇ ਚੰਗੇ ਹਾਲਤ ਹਮੇਸ਼ਾਂ ਨਹੀਂ ਰਹਿੰਦੇ। ਜਦੋਂ ਸੰਨ 1979 ਵਿੱਚ ਪਾਕਿਸਤਾਨ ਦਾ ਹੁਕਮਰਾਨ ਜ਼ਿਆ ਉੱਲ ਹੱਕ ਪਾਕਿਸਤਾਨ ਦਾ ਇਸਲਾਮੀਕਰਨ ਕਰਨਾ ਸ਼ੁਰੂ ਕਰਦਾ ਹੈ ਤਾਂ ਆਇਸ਼ਾ ਦੀ ਸ਼ਾਂਤ ਜ਼ਿੰਦਗੀ ਵਿੱਚ ਖਲਬਲੀ ਪੈਦਾ ਹੋਣਾ ਸ਼ੁਰੂ ਹੋ ਜਾਂਦੀ ਹੈ। ਇਸ ਸਮੇਂ ਉਸ ਦਾ ਫੋਜੀ ਪਤੀ ਮਰ ਚੁੱਕਾ ਹੈ ਅਤੇ ਉਹ ਉਸ ਦੀ ਪੈਨਸ਼ਨ ਦੇ ਆਸਰੇ ਆਪਣੇ ਨੌਜਵਾਨ ਪੁੱਤਰ ਨਾਲ ਜੀਵਨ ਵਸਰ ਕਰ ਰਹੀ ਹੈ। ਹੋਰ ਕੰਮ ਕਰਨ ਦੇ ਨਾਲ ਨਾਲ ਉਹ ਆਪਣੇ ਗੁਜ਼ਾਰੇ ਲਈ ਪਿੰਡ ਦੀਆਂ ਬੱਚੀਆਂ ਨੂੰ ਕੁਰਾਨ ਵੀ ਪੜ੍ਹਾਉਂਦੀ ਹੈ।

ਪਰ ਪਾਕਿਸਤਾਨ ਦਾ ਇਸਲਾਮੀਕਰਨ ਕਰਨ ਦੀ ਮੁਹਿੰਮ ਦੌਰਾਨ ਹਾਲਤ ਅਜਿਹੇ ਬਣ ਜਾਂਦੇ ਹਨ ਕਿ ਆਇਸ਼ਾ ਦੇ ਸੱਚੀ-ਸੁੱਚੀ ਮੁਸਲਮਾਨ ਹੋਣ ਉੱਤੇ ਸ਼ੱਕ ਕੀਤਾ ਜਾਣ ਲੱਗਦਾ ਹੈ। ਹੌਲੀ ਹੌਲੀ ਸਥਿਤੀ ਬਹੁਤ ਜ਼ਿਆਦਾ ਵਿਗੜ ਜਾਂਦੀ ਹੈ। ਅੰਤ ਵਿੱਚ ਆਇਸ਼ਾ ਉਹ ਕਦਮ ਚੁੱਕਣ ਲਈ ਮਜਬੂਰ ਹੋ ਜਾਂਦੀ ਹੈ, ਜਿਹੜਾ ਕਦਮ ਚੁੱਕਣ ਤੋਂ ਉਸ ਨੇ 1947 ਵਿੱਚ ਇਨਕਾਰ ਕੀਤਾ ਸੀ।

ਫਿਲਮ “ਖਾਮੋਸ਼ ਪਾਣੀ” ਦਾ ਮੁੱਖ ਸੁਨੇਹਾ ਇਹ ਹੈ ਕਿ ਬੇਸ਼ੱਕ ਸਮਾਜ ਵਿੱਚ ਧਾਰਮਿਕ ਕੱਟੜਵਾਦ ਫੈਲਾਉਣ ਵਿੱਚ ਔਰਤਾਂ ਦੀ ਭੂਮਿਕਾ ਬਹੁਤ ਘੱਟ ਹੁੰਦੀ ਹੈ, ਫਿਰ ਵੀ ਉਹਨਾਂ ਨੂੰ ਇਸ ਕੱਟੜਵਾਦ ਦੇ ਜ਼ੁਲਮ ਦਾ ਸਭ ਤੋਂ ਵੱਧ ਸ਼ਿਕਾਰ ਹੋਣਾ ਪੈਂਦਾ ਹੈ। ਧਰਮ ਦੇ ਕੱਟੜ ਸਿਪਾਹੀ ਸਮਾਜ ਨੂੰ ਆਪਣੇ ਕੰਟਰੋਲ ਵਿੱਚ ਕਰਨ ਦੀ ਜਦੋਜਹਿਦ ਦੀ ਸ਼ੁਰੂਆਤ ਔਰਤਾਂ ਨੂੰ ਆਪਣੇ ਕੰਟਰੋਲ ਵਿੱਚ ਕਰਨ ਦੇ ਯਤਨਾਂ ਤੋਂ ਸ਼ੁਰੂ ਕਰਦੇ ਹਨ।

ਇਸ ਤੋਂ ਇਲਾਵਾ “ਖਾਮੋਸ਼ ਪਾਣੀ” ਹੋਰ ਵੀ ਕਈ ਗੰਭੀਰ ਸਵਾਲ ਖੜ੍ਹੇ ਕਰਦੀ ਹੈ।

8 ਮਾਰਚ ਨੂੰ ਔਰਤਾਂ ਦੇ ਅੰਤਰਰਾਸ਼ਟਰੀ ਦਿਵਸ ‘ਤੇ ਔਰਤਾਂ ਨੂੰ ਕੇਂਦਰ ਵਿੱਚ ਰੱਖ ਕੇ ਇਕ ਔਰਤ ਫਿਲਮ ਡਾਇਰੈਕਟਰ ਵਲੋਂ ਬਣਾਈ ਗਈ ਇਸ ਫਿਲਮ ਨੂੰ ਦੇਖਣਾ ਇਸ ਦਿਵਸ ਨੂੰ ਮਨਾਉਣ ਦਾ ਇਕ ਵਧੀਆ ਢੰਗ ਹੋ ਸਕਦਾ ਹੈ।

ਇਹ ਫਿਲਮ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ। ਵੀਡੀਓ ਦੇ ਪਹਿਲੇ 5 ਮਿਨਟਾਂ ਵਿੱਚ ਫਿਲਮ ਦੀ ਹੀਰੋਇਨ ਕਿਰਨ ਖੇਰ ਨਾਲ ਅੰਗਰੇਜ਼ੀ ਵਿੱਚ ਕੀਤੀ ਇਕ ਮੁਲਾਕਾਤ ਦਿਖਾਈ ਗਈ ਹੈ। ਜੇ ਤੁਸੀਂ ਚਾਹੋ ਤਾਂ ਇਸ ਨੂੰ ਛੱਡ ਕੇ ਸਿੱਧੀ ਫਿਲਮ ਦੇਖਣੀ ਸ਼ੁਰੂ ਕਰ ਸਕਦੇ ਹੋ।

ਖਾਮੋਸ਼ ਪਾਣੀ

Advertisements
This entry was posted in ਫਿਲਮ, ਸਾਰੀਆਂ and tagged , , , , . Bookmark the permalink.

One Response to ਖਾਮੋਸ਼ ਪਾਣੀ (Silent Waters)

  1. bahut khubsurat film hai hindostan ate pakstan de katadvfdia nu eh ik sswaal hai khamosh pani

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

This site uses Akismet to reduce spam. Learn how your comment data is processed.