ਪੰਜਾਬੀ ਫਿਲਮਾਂ ਦਾ ਦੁਖਾਂਤ

ਜਗਜੀਤ

(ਇਹ ਲੇਖਕ ਵਤਨੋਂ ਦੂਰ ਦੇ ਮਈ 1978 ਦੇ ਅੰਕ ਵਿੱਚ (ਸਫਾ 32-37 ‘ਤੇ ) ਛਪਿਆ ਸੀ। ਇਸ ਵਿੱਚ ਪੰਜਾਬੀ ਫਿਲਮ ਪ੍ਰੋਡਿਊਸਰ ਅਤੇ ਡਾਇਰੈਕਟਰ ਜਗਜੀਤ ਆਪਣੇ ਨਜ਼ਰੀਏ ਤੋਂ ਉਸ ਸਮੇਂ ਪੰਜਾਬੀ ਸਿਨੇਮਾ ਅੱਗੇ ਆ ਰਹੀਆਂ ਸਮੱਸਿਆਵਾਂ ਦੀ ਗੱਲ ਕਰਦਾ ਹੈ। ਇਹ ਲੇਖ ਹੁਣ ਇਸ ਆਸ ਨਾਲ ਸਾਂਝਾ ਕਰ ਰਿਹਾ ਹਾਂ ਕਿ ਹੋ ਸਕਦਾ ਹੈ ਪੰਜਾਬੀ ਸਿਨੇਮੇ ਦੇ ਵਿਦਿਆਰਥੀਆਂ ਨੂੰ ਇਸ ਵਿੱਚੋਂ ਕੁਝ ਫਾਇਦੇਮੰਦ ਜਾਣਕਾਰੀ ਹਾਸਲ ਹੋ ਸਕੇ। – ਸੁਖਵੰਤ ਹੁੰਦਲ)

ਅਸੀਂ ਬੜੀ ਦੇਰ ਤੋਂ ਦੁਹੱਥੜ ਪਿੱਟਣ ਡਹੇ ਹਾਂ ਕਿ ਪੰਜਾਬੀ ਫਿਲਮਾਂ ਚੰਗੀਆਂ ਨਹੀਂ ਬਣਦੀਆਂ। ਕੋਈ ਸਤਿਆਜੀਤ ਰੇਅ, ਮ੍ਰਿਨਲ ਸੇਨ, ਵੀ. ਸ਼ਾਂਤਾਰਾਮ, ਬੀ. ਵੀ. ਕਰਾਤ, ਤੇ ਹੋਰ ਕਿੰਨੇ ਵੱਡੇ ਇਸ ਤਰ੍ਹਾਂ ਦੇ ਨਾਂ ਪੰਜਾਬੀ ‘ਚ ਕਿਉਂ ਨਹੀਂ ਪੈਦਾ ਹੋ ਰਹੇ। ਮਾਂ ਬੋਲੀ ਦਾ ਪਿਆਰ ਨਿਰਮਾਤਾਵਾਂ ਅੰਦਰੋਂ ਤੋਕੜ ਮਹਿੰ ਦੇ ਦੁੱਧ ਵਾਂਗ ਕਿਉਂ ਸੁੱਕ ਰਿਹਾ?

ਕਿੱਡਾ ਧਿਰਗ ਹੈ ਕਿ ਫਿਲਮ ਉਦਯੋਗ ‘ਤੇ ਪੰਜਾਬੀਆਂ ਦੀ ਅਜ਼ਾਰੇਦਾਰੀ ਐ ਤੇ ਪੰਜਾਬੀ ਫਿਲਮਾਂ ਦਿਨ ਬਦਿਨ ਬੌਣੀਆਂ ਹੁੰਦੀਆਂ ਜਾ ਰਹੀਆਂ ਹਨ।

ਲਗਪਗ ਹਰ ਲੇਖ ਵਿੱਚ ਨਜ਼ਲਾ ਨਿਰਮਾਤਾਵਾਂ ‘ਤੇ ਹੀ ਡਿਗਦਾ ਹੈ। ਉਹ ਥੋੜ੍ਹੇ ਬਹੁਤ ਕਸੂਰਵਾਰ ਜ਼ਰੂਰ ਹੋਣਗੇ ਪਰ ਉਤਨੇ ਨਹੀਂ ਜਿੰਨਾ ਆਪਣਾ ਲਾਣਾ ਹੋਵੇਗਾ।

ਮੈਂ ਇਸ ਗੱਲ ਤੋਂ ਮੁਕਰਦਾ ਨਹੀ ਕਿ ਹੋਰ ਖੇਤਰਾਂ ਵਾਂਗ ਫਿਲਮ ਇੰਡਸਟਰੀ ਵਿੱਚ ਭੀ ਬਹੁਤੇ ਪੰਜਾਬੀ ਹਨ। ਫਿਲਮਾਂ ਦੇ ਨਿਰਦੇਸ਼ਕ 70% ਪੰਜਾਬੀ ਹਨ। ਸੰਜੀਵ, ਅਮਿਤਾਬ, ਅਸ਼ੋਕ ਕੁਮਾਰ ਆਦਿ ਨੂੰ ਛੱਡ ਕੇ ਲਗਪਗ ਸਾਰੇ ਵੱਡੇ ਅਦਾਕਾਰ ਪੰਜਾਬੀ ਹਨ। ਪਹਿਲੀ ਕਤਾਰ ਦੇ ਲੇਖਕ ਤੇ ਨਿਰਦੇਸ਼ਕ ਵੀ ਪੰਜਾਬੀ ਬਥੇਰੇ ਨੇ। ਫੇਰ ਵੀ ਪੰਜਾਬੀ ਫਿਲਮ ਦਾ ਪੰਜਾਬੀ ਸਾਹਿਤ ਸਭਿਆਚਾਰ ਤੇ ਸੰਸਕ੍ਰਿਤੀ ਨਾਲ 30% ਵੀ ਵਾਸਤਾ ਨਹੀਂ। ਕਿਸੇ ਪੰਜਾਬੀ ਫਿਲਮ ਨੂੰ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਇਨਾਮ ਮਿਲਣਾ ਤਾਂ ਦੂਰ ਰਿਹਾ ਸਾਧਾਰਣ ਵਡਿਆਈ ਦੀ ਪਾਤਰ ਵੀ ਨਹੀਂ ਬਣ ਸਕੀ। ਲੋਕਾਂ ਦਾ ਗਿਲਾ ਹੈ ਕਿ ਇੱਥੋਂ ਦੇ ਅਣਜਾਣ ਜਹੇ ਲੇਖਕਾਂ ਤੋਂ ਕਿਉਂ ਫਿਲਮਾਂ ਲਿਖਾਉਂਦੇ ਹਨ। ਅੰਮ੍ਰਿਤਾ, ਗਾਰਗੀ ਜਾਂ ਗੁਰਦਿਆਲ ਸਿੰਘ ਤੋਂ ਕਿਉਂ ਨਹੀਂ ਲਿਖਾਉਂਦੇ?

ਇੱਥੋਂ ਤੱਕ ਤਾਂ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਸਾਡੇ ਫਿਲਮੀ ਲੇਖਕ ਏਸ ਤਰ੍ਹਾਂ ਦੀ ਪੰਜਾਬੀ ਲਿਖਦੇ ਹਨ ਜਿਵੇਂ ਬਦੇਸ਼ੀ ਸਾਹਿਤ ਦਾ ਭਾੜੇ ਤੇ ਤਰਜਮਾ ਕਰਾਇਆ ਹੁੰਦਾ ਹੈ। ਪੰਜਾਬੀ ਮਾਵਾਂ ਦਾ ਦੁੱਧ ਚੁੰਘ ਕੇ ਗਏ ਅਦਾਕਾਰ ਵੀ ਹਿੰਦੀ ਦੀ ਚਾਸ਼ਣੀ ‘ਚ ਰਸੀ ਪੰਜਾਬੀ ਬੋਲਦੇ ਹਨ। ਨਾ ਪਾਤਰਾਂ ਦੇ ਪਹਿਰਾਵੇ ਵਿੱਚ ਪੰਜਾਬੀ ਦਿੱਖ ਹੁੰਦੀ ਹੈ ਤਾਂ ਨਾ ਘਰਾਂ ਤੇ ਪਿੰਡਾਂ ਵਿੱਚ ਪੰਜਾਬੀ ਲਿਪਾ ਪੋਚੀ। …. ਪੂਰਾ ਲੇਖ ਪੜ੍ਹਨ ਲਈ ਕਲਿੱਕ ਕਰੋ।

Advertisements
This entry was posted in ਫਿਲਮ, ਸਾਰੀਆਂ and tagged , , . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

This site uses Akismet to reduce spam. Learn how your comment data is processed.