ਯੂ ਬੀ ਸੀ ਵਲੋਂ ਕਾਮਾਗਾਟਾਮਾਰੂ ਬਾਰੇ ਕਰਵਾਇਆ ਗਿਆ ਨਾਟਕ ਪ੍ਰੋਗਰਾਮ

ਯੂ ਬੀ ਸੀ ਦੇ ਏਸ਼ੀਅਨ ਸਟੱਡੀਜ਼ ਵਭਾਗ ਵਲੋਂ ਕਾਮਾਗਾਟਾਮਾਰੂ ਦੀ ਸੌਂਵੀਂ ਵਰ੍ਹੇਗੰਢ ਦੀ ਯਾਦ ਵੱਿਚ ਕਰਵਾਏ ਗਏ ਸਮਾਗਮਾਂ ਦੀ ਲੜੀ ਦੇ ਹਿੱਸੇ ਵੱਜੋਂ 3, 4 ਅਤੇ 9 ਮਈ ਨੂੰ ਇਕ ਨਾਟਕ ਪ੍ਰੋਗਰਾਮ ਪੇਸ਼ ਕੀਤਾ ਗਿਆ ਸੀ। ਇਹ ਨਾਟਕ ਪ੍ਰੋਗਰਾਮ ਕਾਮਾਗਾਟਾ ਮਾਰੂ ਬਾਰੇ ਲਖੇ ਤਿੰਨ ਨਾਟਕਾਂ -ਪੰਜਾਬੀ ਨਾਟਕ ‘ਸਮੁੰਦਰੀ ਸ਼ੇਰ ਨਾਲ ਟੱਕਰ’ (ਲੇਖਕ: ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ), ਅੰਗਰੇਜ਼ੀ ਨਾਟਕ ‘ਕਾਮਾਗਾਟਾਮਾਰੂ ਇਨਸੀਡੈਂਟ’ (ਲੇਖਕ: ਸ਼ੈਰਨ ਪੌਲਕ), ਪੰਜਾਬੀ ਨਾਟਕ ‘ਕਾਮਾਗਾਟਾਮਾਰੂ’ (ਲੇਖਕ: ਅਜਮੇਰੇ ਰੋਡੇ)- ਦੇ ਚੋਣਵੇਂ ਹਿੱਸਿਆਂ ਨੂੰ ਮਿਲਾ ਕੇ ਡਾ: ਐਨ ਮਰਫੀ ਵਲੋਂ ਤਿਆਰ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿੱਚ ਇਹ ਦੇਖਣ ਦਾ ਯਤਨ ਕੀਤਾ ਗਿਆ ਹੈ ਕਿ ਅਸੀਂ ਕਾਮਾਗਾਟਾਮਾਰੂ ਦੀ ਘਟਨਾ ਨੂੰ ਕਿਵੇਂ ਅਤੇ ਕਿਉਂ ਯਾਦ ਕਰਦੇ ਹਾਂ ਅਤੇ ਸਿਰਜਣਾਤਮਕ ਸਾਹਿਤ ਇਤਿਹਾਸਕ ਯਾਦਦਾਸ਼ਤ ਨੂੰ ਪਸਾਰ ਦੇਣ ਵਿੱਚ ਕਿਸ ਤਰ੍ਹਾਂ ਯੋਗਦਾਨ ਪਾਉਂਦਾ ਹੈ। ਯੂ ਬੀ ਸੀ ਦੇ ਥਿਏਟਰ ਅਤੇ ਫਿਲਮ ਵਿਭਾਗ ਦੇ ਵਿਦਿਆਰਥੀਆਂ ਨੇ ਸ਼ੈਰਨ ਪੌਲਕ ਦੇ ਨਾਟਕ ਵਿੱਚੋਂ ਕੁੱਝ ਹਿੱਸੇ ਪੇਸ਼ ਕੀਤੇ ਅਤੇ ‘ਰੰਗਮੰਚ ਪੰਜਾਬੀ ਥਿਏਟਰ’ ਦੇ ਕਲਾਕਾਰਾਂ ਨੇ ਪੰਜਾਬੀ ਨਾਟਕ ਵਿੱਚੋਂ ਕੁੱਝ ਹਿੱਸੇ ਪੇਸ਼ ਕੀਤੇ। ਸਬ-ਟਾਇਟਲਾਂ ਦੀ ਵਰਤੋਂ ਨਾਲ ਸਾਰਾ ਪ੍ਰੋਗਰਾਮ ਦੋ ਭਾਸ਼ੀ- ਸੀ। ਇਸ ਪ੍ਰੋਡਕਸ਼ਨ ਦਾ ਸੈੱਟ ਡਿਜ਼ਾਇਟਨ ਬੰਗਲੌਰ ਦੇ ਸ੍ਰਿਸ਼ਟੀ ਸਕੂਲ ਆਫ ਆਰਟ, ਡਿਜ਼ਾਇਨ ਐਂਡ ਟੈਕਨੌਲੌਜੀ ਦੇ ਵਿਦਿਆਰਥੀਆਂ ਅਤੇ ਰੰਗਮੰਚ ਪੰਜਾਬੀ ਥਿਏਟਰ ਦੇ ਬੋਰਡ ਮੈਂਬਰ ਰਘਵਿੰਦਰਾ ਰਾਓ ਕੇ ਵੀ ਵਲੋਂ ਤਿਆਰ ਕੀਤਾ ਗਿਆ ਸੀ। ਅੰਗਰੇਜ਼ੀ ਅਤੇ ਪੰਜਾਬੀ ਦੇ ਪ੍ਰੋਗਰਾਮਾਂ ਨੂੰ ਮਿਲਾ ਕੇ ਤਿਆਰ ਕੀਤਾ ਗਿਆ ਇਹ ਵਿਲੱਖਣ ਨਾਟਕ ਪ੍ਰੋਗਰਾਮ ਕੈਨੇਡਾ ਵਿੱਚ ਆਪਣੀ ਕਿਸਮ ਦਾ ਪਹਿਲਾ ਪ੍ਰੋਗਰਾਮ ਸੀ।

ਇਸ ਨਾਟਕ ਪ੍ਰੋਗਰਾਮ ਨੂੰ ਪੇਸ਼ ਕਰਨ ਵਾਲੇ ਕਲਾਕਾਰਾਂ ਦੇ ਨਾਂ ਇਸ ਪ੍ਰਕਾਰ ਹਨ:

ਨਿਰਦੇਸ਼ਕ: ਰੁਪਿੰਦਰ ਸ਼ਰਮਾ (ਪੰਜਾਬੀ ਭਾਗ) ਅਤੇ ਕੈਥਲੀਨ ਡੁਬੌਰਗ (ਅੰਗਰੇਜ਼ੀ ਭਾਗ)

ਪੰਜਾਬੀ ਕਲਾਕਾਰ: ਕੁਲਵੰਤ ਸਿੰਘ ਸੰਧੂ, ਬਲਕਰਨ ਕੌਰ ਧਨੋਆ, ਰਵਨੀਤ ਸਿੰਘ, ਗੁਰਚਰਨ ਟੱਲੇਵਾਲੀਆ, ਜਸਲੀਨ ਕੌਰ, ਮਿੱਕੀ ਗਿੱਲ, ਭੁਪਿੰਦਰ ਧਾਲੀਵਾਲ ਅਤੇ ਹਰਜੀਤ ਸਹੋਤਾ।

ਅੰਗਰੇਜ਼ੀ ਕਲਾਕਾਰ: ਮੋਰਗਨ ਚੁਰਲਾ, ਗਜ਼ਲ ਅਜ਼ਰਬਾਦ, ਜੈਰੇਮੀ ਓਡਰਿਸਕਲ, ਸਮੋਨ ਮੈਕਿਨਟਾਇਰ ਅਤੇ ਜਸਲੀਨ ਕੌਰ।

ਸੂਤਰਧਾਰ: ਐਨ ਮਰਫੀ, ਰਾਣਾ ਨਇਯਰ ਅਤੇ ਰਣਬੀਰ ਜੌਹਲ।

ਇਸ ਨਾਟਕ ਪ੍ਰੋਜੈਕਟ ਦੇ ਪ੍ਰਿੰਸੀਪਲ ਇਨਵੈਸਟੀਗੇਟਰ ਅਤੇ ਪ੍ਰੋਡਿਊਸਰ: ਡਾ: ਐਨ ਮਰਫੀ

ਇਸ ਨਾਟਕ ਪ੍ਰੋਗਰਾਮ ਦੀ ਵੀਡੀਓ ਪੇਸ਼ਕਾਰੀ ਦੇਖਣ ਲਈ ਹੇਠ ਲਿਖੀ ਤਸਵੀਰ ‘ਤੇ ਕਲਿੱਕ ਕਰੋ:

Advertisements
This entry was posted in ਨਾਟਕ, ਸਾਰੀਆਂ and tagged , , , , , , , , , , , , , , , , . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

This site uses Akismet to reduce spam. Learn how your comment data is processed.