ਪੰਜਾਬ ਵਿੱਚ ਇੱਜ਼ਤ ਦੇ ਨਾਂ ‘ਤੇ ਹੁੰਦੇ ਔਰਤਾਂ ਦੇ ਕਤਲਾਂ ਬਾਰੇ ਅਧਿਅਨ

-ਸੁਖਵੰਤ ਹੁੰਦਲ-

ਇੰਟਰਨੈਸ਼ਨਲ ਜਰਨਲ ਆਫ ਸੋਸ਼ਲ ਸਾਇੰਸ ਦੇ 7-16 ਜੂਨ, 2014  ਦੇ ਅੰਕ ਵਿੱਚ ਪੰਜਾਬ ਵਿੱਚ ਪਰਿਵਾਰਾਂ ਵਲੋਂ ਇਜ਼ਤ ਖਾਤਰ ਆਪਣੀਆਂ ਔਰਤਾਂ ਦੇ ਕੀਤੇ ਜਾਂਦੇ ਕਤਲਾਂ ਬਾਰੇ ਇਕ ਖੋਜ ਅਧਿਅਨ ਛਪਿਆ ਹੈ। ਇਹ ਅਧਿਅਨ  ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਤਨਾਮ ਸਿੰਘ ਦਿਉਲ ਨੇ ਕੀਤਾ ਹੈ। ਉਨ੍ਹਾਂ ਨੇ ਸਾਲ 2005-2012 ਦੌਰਾਨ ਪੰਜਾਬ ਵਿੱਚ ਇੱਜ਼ਤ ਖਾਤਰ ਔਰਤਾਂ ਦੇ ਹੋਏ 100 ਕਤਲਾਂ ਨੂੰ ਨਮੂਨੇ ਵਜੋਂ ਲੈ ਇਹਨਾਂ ਕਤਲਾਂ ਨਾਲ ਸੰਬੰਧਤ ਵੱਖ ਵੱਖ ਪੱਖਾਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਇਸ ਖੋਜ ਅਧਿਅਨ ਦੇ ਕੁਝ ਨਤੀਜੇ ਇਸ ਪ੍ਰਕਾਰ ਹਨ:

* ਇਹਨਾਂ ਵਿੱਚ 56% ਕੇਸ ਮਾਲਵੇ ਵਿੱਚ ਹੋਏ  ਹਨ, 31% ਮਾਝੇ ਵਿੱਚ ਅਤੇ 13% ਦੁਆਬੇ ਵਿੱਚ।

* ਇਹਨਾਂ 100 ਕੇਸਾਂ ਵਿੱਚੋਂ 87 ਕੇਸਾਂ ਦੇ ਰਿਕਾਰਡਾਂ ਵਿੱਚ ਦੋਸ਼ੀਆਂ ਦੀ ਜਾਤ ਬਾਰੇ ਜਾਣਕਾਰੀ ਪ੍ਰਾਪਤ ਸੀ।  80 ਕੇਸਾਂ ਵਿੱਚ ਦੋਸ਼ੀ ਜੱਟ-ਸਿੱਖ ਪਰਿਵਾਰਾਂ ਨਾਲ, 6 ਕੇਸਾਂ ਵਿੱਚ ਖਤਰੀ ਪਰਿਵਾਰਾਂ ਨਾਲ ਅਤੇ 1 ਕੇਸ ਵਿੱਚ ਦਲਿਤ ਪਰਿਵਾਰਾਂ ਨਾਲ ਸੰਬੰਧਤ ਸਨ। ਇਸ ਦਾ ਭਾਵ ਇਹ ਹੈ ਕਿ ਇਸ ਅਧਿਅਨ ਅਨੁਸਾਰ ਪੰਜਾਬ ਵਿੱਚ ਇੱਜ਼ਤ ਲਈ ਹੋਣ ਵਾਲੇ ਔਰਤਾਂ ਦੇ ਕਤਲ 91-95% ਜੱਟ ਸਿੱਖ ਪਰਿਵਾਰਾਂ ਵਿੱਚ, 89% ਖਤਰੀ ਪਰਿਵਾਰਾਂ ਵਿੱਚ ਅਤੇ 14% ਦਲਿਤ ਪਰਿਵਾਰਾਂ ਵਿੱਚ ਹੋਏ ਹਨ।

* 41% ਕੇਸਾਂ ਵਿੱਚ ਸਿਰਫ ਕੁੜੀਆਂ ਦੇ ਕਤਲ ਕੀਤੇ ਗਏ ਸਨ, 12% ਕੇਸਾਂ ਵਿੱਚ ਸਿਰਫ ਮੁੰਡਿਆਂ ਨੂੰ ਕਤਲ ਕੀਤਾ ਗਿਆ ਸੀ ਅਤੇ 47% ਕੇਸਾਂ ਵਿੱਚ ਮੁੰਡਿਆਂ ਅਤੇ ਕੁੜੀਆਂ ਦੋਹਾਂ ਨੂੰ ਕਤਲ ਕੀਤਾ ਗਿਆ ਸੀ।

* ਕਤਲ ਹੋਈਆਂ ਕੁੜੀਆਂ ਵਿੱਚੋਂ 40% ਕੁੜੀਆਂ ਦੀ ਉਮਰ 15-19 ਸਾਲ ਦੇ ਵਿਚਕਾਰ ਸੀ ਅਤੇ 60% ਕੁੜੀਆਂ ਦੀ ਉਮਰ 20-25 ਸਾਲ ਦੇ ਵਿਚਕਾਰ ਸੀ।

* ਕਤਲ ਹੋਏ ਮੁੰਡਿਆਂ ਵਿੱਚੋਂ 79% ਮੁੰਡਿਆਂ ਦੀ ਉਮਰ 20-25 ਸਾਲ ਦੇ ਵਿਚਕਾਰ ਸੀ, 14% ਮੁੰਡਿਆਂ ਦੀ ਉਮਰ 26-30 ਸਾਲ ਦੇ ਵਿਚਕਾਰ ਸੀ ਅਤੇ 7% ਮੁੰਡਿਆਂ ਦੀ ਉਮਰ 31-35 ਸਾਲ ਦੇ ਵਿਚਕਾਰ ਸੀ।

* ਇਹਨਾਂ ਕਤਲਾਂ ਵਿੱਚ 64% ਕੇਸਾਂ ਵਿੱਚ ਕੁੜੀਆਂ ਦੇ ਪਿਤਾ ਸ਼ਾਮਲ ਸਨ, 36% ਕੇਸਾਂ ਵਿੱਚ ਕੁੜੀਆਂ ਦੇ ਭਰਾ ਸ਼ਾਮਲ ਸਨ, 12% ਕੇਸਾਂ ਵਿੱਚ ਕੁੜੀਆਂ ਦੀਆਂ ਮਾਂਵਾਂ ਸ਼ਾਮਲ ਸਨ, 28% ਕੇਸਾਂ ਵਿੱਚ ਕੁੜੀਆਂ ਦੇ ਚਾਚੇ/ਤਾਏ/ਮਾਮੇ ਸ਼ਾਮਲ ਸਨ, 8% ਕੇਸਾਂ ਵਿੱਚ ਕੁੜੀਆਂ ਦੇ ਰਿਸ਼ਤੇਦਾਰਾਂ ਦੇ ਹੋਰ ਸਾਥੀ (ਪਰਿਵਾਰਕ ਦੋਸਤ, ਕੁੜੀਆਂ ਦੇ ਭਰਾਵਾਂ ਦੇ ਦੋਸਤ ਆਦਿ) ਸ਼ਾਮਲ ਸਨ ਅਤੇ 16% ਕੇਸਾਂ ਵਿੱਚ ਭਾੜੇ ‘ਤੇ ਕੀਤੇ ਕਾਤਲ ਸ਼ਾਮਲ ਸਨ।

* ਇਹਨਾਂ ਕਤਲਾਂ ਦੇ ਕੇਸਾਂ ਵਿੱਚ 44% ਕੇਸ ਅਜਿਹੇ ਸਨ ਜਿੱਥੇ ਕਤਲਾਂ ਦਾ ਕਾਰਨ ਅੰਤਰ-ਜਾਤੀ (ਇੰਟਰ ਕਾਸਟ) ਸੰਬੰਧ ਸਨ, 28% ਕੇਸਾਂ ਵਿੱਚ ਕਤਲਾਂ ਦਾ ਕਾਰਨ ਇਕ ਪਿੰਡ ਦੇ ਮੁੰਡਿਆਂ/ਕੁੜੀਆਂ ਦੇ ਸੰਬੰਧ ਸਨ, ਅਤੇ 28% ਕੇਸਾਂ ਵਿੱਚ ਕਤਲਾਂ ਦਾ ਕਾਰਨ ਇਹ ਸੀ ਕਿ ਘਰ ਵਾਲਿਆਂ ਨੂੰ ਇਹ ਸੰਬੰਧ ਪਸੰਦ ਨਹੀਂ ਸਨ।

ਇਸ ਪੂਰਾ ਅਧਿਅਨ ਅੰਗਰੇਜ਼ੀ ਵਿੱਚ ਹੈ ਅਤੇ ਇਸ ਨੂੰ ਹੇਠ ਲਿਖੇ ਲਿੰਕਾਂ ‘ਤੇ ਦੇਖਿਆ ਜਾ ਸਕਦਾ ਹੈ:

Honours Killings in India: A Study of the Punjab State- by Satnam Deol

Honours Killings in India: A Study of the Punjab State- by Satnam Deol

Advertisements
This entry was posted in ਸਾਰੀਆਂ and tagged , . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s