ਫੈਜ਼ ਅਹਿਮਦ ਫੈਜ (13 ਫਰਵਰੀ 1911- ਨਵੰਬਰ 1984)

faiz-3ਪੰਜਾਬ ਦੇ ਜੰਮਪਲ ਉਰਦੂ ਦੇ ਬਿਹਤਰੀਨ ਸ਼ਾਇਰ ਫੈਜ਼ ਅਹਿਮਦ ਫੈਜ਼ ਦਾ ਜਨਮ 13 ਫਰਵਰੀ 1911 ਨੂੰ ਅਣਵੰਡੇ ਪੰਜਾਬ ਦੇ ਸ਼ਹਿਰ ਸਿਆਲਕੋਟ ਵਿੱਚ ਹੋਇਆ ਅਤੇ ਉਹਨਾਂ ਦੀ ਮੌਤ ਨਵੰਬਰ 1984 ਨੂੰ ਲਾਹੌਰ ਵਿਖੇ ਹੋਈ। ਚਾਰ ਦਹਾਕਿਆਂ ਦੇ ਅਰਸੇ ਵਿੱਚ ਫੈਲੇ ਆਪਣੇ ਸਾਹਿਤਕ ਸਫਰ ਦੌਰਾਨ ਫੈਜ਼ ਨੇ ਕਵਿਤਾਵਾਂ ਦੀਆਂ ਅੱਠ ਕਿਤਾਬਾਂ ਲਿਖੀਆਂ।

ਦੂਸਰੇ ਨੌਜਵਾਨਾਂ ਵਾਂਗ ਫੈਜ ਨੇ ਵੀ ਆਪਣਾ ਸਾਹਿਤਕ ਸਫਰ ਪਿਆਰ ਦੀ ਸ਼ਾਇਰੀ ਤੋਂ ਸ਼ੁਰੂ ਕੀਤਾ। ਪਰ ਛੇਤੀ ਹੀ ਆਮ ਲੋਕਾਂ ਦੇ ਦੁੱਖ ਦਰਦ ਉਹਨਾਂ ਦੀ ਸ਼ਾਇਰੀ ਦਾ ਹਿੱਸਾ ਬਣ ਗਏ। ਆਪਣੀ ਕਾਲਜ ਦੀ ਪੜ੍ਹਾਈ ਮੁਕਾ ਕੇ ਉਹ ਸੰਨ 1935 ਵਿੱਚ ਅੰਮ੍ਰਿਤਸਰ ਦੇ ਐੱਮ. ਓ. ਏ. ਕਾਲਜ ਵਿੱਚ ਅੰਗਰੇਜ਼ੀ ਦੇ ਪ੍ਰੌਫੈਸਰ ਆ ਲੱਗੇ ਅਤੇ 1940 ਤੱਕ ਇਸ ਅਹੁਦੇ ‘ਤੇ ਰਹੇ। ਇਸ ਸਮੇਂ ਉਹਨਾਂ ਦੇ ਦੋਸਤ, ਸਾਹਿਬਜ਼ਾਦਾ ਮਹਿਮੂਦ-ਜ਼ਫ਼ਰ ਨੇ ਫੈਜ਼ ਨੂੰ ਮਾਰਕਸਵਾਦੀ ਸਾਹਿਤ ਪੜ੍ਹਨ ਵੱਲ ਪ੍ਰੇਰਿਆ। ਇਸ ਦੇ ਨਾਲ ਹੀ ਫੈਜ਼ 1936 ਵਿੱਚ ਸ਼ੁਰੂ ਹੋਈ ਇੰਡੀਅਨ ਪ੍ਰੌਗਰੈਸਿਵ ਰਾਈਟਰਜ਼ ਐਸੋਸੀਏਸ਼ਨ ਦੇ ਵੀ ਮੈਂਬਰ ਬਣ ਗਏ।

ਮਾਰਕਸਵਾਦੀ ਸਾਹਿਤ ਨਾਲ ਜਾਣ-ਪਛਾਣ ਅਤੇ ਅਗਾਂਹਵਧੂ ਲੇਖਕਾਂ ਦੀ ਲਹਿਰ ਵਿੱਚ ਸ਼ਮੂਲੀਅਤ ਨੇ ਫੈæਜ਼ ਲਈ ਦੁਨੀਆਂ ਨੂੰ ਦੇਖਣ ਲਈ ਨਵੀਂਆਂ ਖਿੜਕੀਆਂ ਖੋਲ੍ਹ ਦਿੱਤੀਆਂ। ਇਸ ਨਵੇਂ ਪ੍ਰਾਪਤ ਨਜ਼ਰੀਏ ਨਾਲ ਜਦੋਂ ਫੈਜ਼ ਨੇ ਆਪਣੇ ਆਲੇ ਦੁਆਲੇ ਦੇਖਿਆ ਤਾਂ ਉਹਨਾਂ ਨੂੰ ਆਮ ਲੋਕਾਂ ਦੇ ਦੁੱਖ ਸਾਫ ਦਿਖਾਈ ਦੇਣ ਲੱਗੇ ਅਤੇ ਉਨ੍ਹਾਂ ਦਾ ਸੰਵੇਦਨਸ਼ੀਲ ਮਨ ਲੋਕਾਂ ਦੀ ਪੀੜ ਨੂੰ ਮਹਿਸੂਸ ਕਰਨ ਲੱਗਾ। ਨਤੀਜੇ ਵਜੋਂ ਆਪਣੀ ਪਹਿਲੀ ਕਿਤਾਬ “ਨਕਸ਼-ਏ-ਫਰਿਆਦੀ” ਦੇ ਦੂਸਰੇ ਹਿੱਸੇ ਵਿੱਚ ਫੈਜ਼ ਨੇ ਆਪਣੀ ਮਸ਼ਹੂਰ ਨਜ਼ਮ ‘ਮੁਝਸੇ ਪਹਿਲੀ ਸੀ ਮੁਹੱਬਤ ਮੇਰੇ ਮਹਿਬੂਬ ਨਾ ਮਾਂਗ’ ਲਿਖ ਕੇ ਇਹ ਐਲਾਨ ਕੀਤਾ ਕਿ ਸ਼ਾਇਰ ਲਈ ਆਮ ਲੋਕਾਂ ਦੇ ਦੁੱਖਾਂ, ਮਸਲਿਆਂ ਅਤੇ ਉਹਨਾਂ ਦੀ ਜ਼ਿੰਦਗੀ ਦੀ ਬੇਵਸੀ ਵੱਲ ਧਿਆਨ ਦੇਣਾ ਵੀ ਜ਼ਰੂਰੀ ਹੈ। ਫੈਜ ਸਾਰੀ ਉਮਰ ਇਸ ਧਾਰਨਾ ਨਾਲ ਵਚਨਬੱਧ ਰਹੇ ਅਤੇ ਪਿਆਰ ਬਾਰੇ ਲਿਖਣ ਦੇ ਨਾਲ ਨਾਲ ਉਹ ਸਮਾਜ ਵਿੱਚ ਇਨਸਾਨ ਹੱਥੋਂ ਇਨਸਾਨ ਦੇ ਹੋ ਰਹੇ ਸ਼ੋਸ਼ਣ ਬਾਰੇ ਵੀ ਲਿਖਦੇ ਰਹੇ। ਤਾਂ ਹੀ ਉਹਨਾਂ ਨੂੰ “ਪਿਆਰ ਅਤੇ ਇਨਕਲਾਬ” ਦੇ ਸ਼ਾਇਰ ਵਜੋਂ ਜਾਣਿਆ ਜਾਂਦਾ ਹੈ। ਪਿਆਰ ਅਤੇ ਇਨਕਲਾਬ ਦੀ ਗੱਲ ਕਰਦਿਆਂ ਉਹ ਆਪਣੀ ਸ਼ਾਇਰੀ ਵਿੱਚ ਸਮਾਜਕ ਇਨਸਾਫ, ਮਨੁੱਖੀ ਬਰਾਬਰਤਾ, ਮਨੁੱਖੀ ਅਜ਼ਾਦੀ ਅਤੇ ਲੋਕਸੱਤਾ ਦੀ ਬਹਾਲੀ ਅਤੇ ਜ਼ੁਲਮ ਵਿਰੁੱਧ ਸੰਘਰਸ਼ ਅਤੇ ਇਸ ਸੰਘਰਸ਼ ਵਿੱਚ ਲੋਕਾਂ ਦੀ ਜਿੱਤ ਦੇ ਵਿਸ਼ਵਾਸ ਦੀ ਗੱਲ ਕਰਦੇ ਹਨ।

ਉਹਨਾਂ ਦੇ ਜਨਮ ਦਿਨ ਦੀ 106ਵੀਂ ਵਰ੍ਹੇਗੰਢ ‘ਤੇ ਫੈਜ ਅਹਿਮਦ ਫੈਜ ਨੂੰ ਯਾਦ ਕਰਦਿਆਂ ਮੈਂ ਉਹਨਾਂ ਸੰਬੰਧਤ ਜਾਣਕਾਰੀ ਦੇ ਤਿੰਨ ਮਹੱਤਵਪੂਰਨ ਸ੍ਰੋਤ ਸਾਂਝੇ ਕਰ ਰਿਹਾ ਹਾਂ। ਆਸ ਹੈ ਤੁਹਾਨੂੰ ਇਹ ਜਾਣਕਾਰੀ ਪਸੰਦ ਆਏਗੀ। ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੇ ਤਾਂ ਇਸ ਨੂੰ ਅਗਾਂਹ ਵੀ ਸਾਂਝੀ ਕਰਨਾ।

ਫੈਜ਼ ਦੇ ਜਨਮ ਦੀ ਸੌਵੀਂ ਵਰ੍ਹੇਗੰਢ ਨੂੰ ਸਮਰਪਿਤ ਵਤਨ ਦਾ ਵਿਸ਼ੇਸ਼ ਅੰਕ

ਫੈਜ਼ ਦੇ ਜਨਮ ਦੀ ਸੌਵੀਂ ਵਰ੍ਹੇਗੰਢ ਨੂੰ ਸਮਰਪਿਤ ਪੰਜਾਬੀ ਮੈਗਜ਼ੀਨ ਚਿਰਾਗ ਦਾ ਵਿਸ਼ੇਸ਼ ਅੰਕ

ਫੈਜ ਦੇ ਜਨਮ ਦੀ ਸੌਵੀਂ ਵਰ੍ਹੇਗੰਢ ਨੂੰ ਸਮਰਪਿਤ ਹਿੰਦੀ ਮੈਗਜ਼ੀਨ ਨਯਾ ਪੱਥ ਦਾ ਵਿਸ਼ੇਸ਼ ਅੰਕ

Advertisements
This entry was posted in ਸਾਰੀਆਂ and tagged . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s