ਡੋਰ (ਹਿੰਦੀ ਫਿਲਮ, 2006 )

ਨਗੇਸ਼ ਕੁਕੂਨੂਰ ਵਲੋਂ ਨਿਰਦੇਸ਼ਤ ਫਿਲਮ ਡੋਰ ਵਿੱਚ ਸਥਿਤੀਆਂ ਕਾਰਨ ਇਕ ਦੂਸਰੇ ਦੇ ਵਿਰੋਧ ਵਿੱਚ ਖੜ੍ਹੀਆਂ ਦੋ ਔਰਤਾਂ ਇਕ ਦੂਸਰੇ ਦੀ ਸਥਿਤੀ ਸਮਝਣ ਤੋਂ ਬਾਅਦ ਇਕ ਦੂਸਰੇ ਦੀਆਂ ਹਿਮਾਇਤੀ ਬਣ ਜਾਂਦੀਆਂ ਹਨ। ਦੁਸ਼ਮਣਾਂ ਤੋਂ ਹਿਮਾਇਤੀ ਬਣਨ ਦੇ ਇਸ ਅਮਲ ਦੌਰਾਨ ਉਹ ਸਮਾਜ ਵਿਚਲੀ ਪਿੱਤਰਸੱਤਾ ਨੂੰ ਚੁਣੌਤੀ ਦੇਣ ਤੋਂ ਵੀ ਨਹੀਂ ਝਿਜਕਦੀਆਂ। ਫਿਲਮ ਬਾਰੇ ਗੱਲ ਕਰਦਿਆਂ ਫਿਲਮ ਅਦਾਕਾਰ ਸ਼ਰਮੀਲਾ ਟੈਗੋਰ ਕਹਿੰਦੀ ਹੈ ਕਿ ਡੋਰ “ਇਕ ਨਿਰਾਲੀ ਫਿਲਮ ਹੈ, ਕਿਉਂਕਿ ਇਹ ਨਾ ਸਿਰਫ ਔਰਤ ਨੂੰ ਹਾਸ਼ੀਏ `ਤੇ ਖੜ੍ਹੇ ਮਰਦ ਦੇ ਸਨਮੁੱਖ ਰੱਖਦੀ ਹੈ ਅਤੇ ਮੁਸਲਿਮ ਔਰਤ ਨੂੰ ਵਧੇਰੇ ਬੰਧਨ ਮੁਕਤ ਦਿਖਾਉਂਦੀ ਹੈ, ਸਗੋਂ ਇਸ ਫਿਲਮ ਵਿੱਚ ਇਕ ਜਵਾਨ ਹਿੰਦੂ, ਰਾਜਸਥਾਨੀ ਵਿਧਵਾ ਦਿਖਾਉਣ ਦੀ ਦਲੇਰੀ ਵੀ ਹੈ, ਜੋ ਰੋਂਦੀ ਨਹੀਂ, ਨੱਚਣਾ ਚਾਹੁੰਦੀ ਹੈ, ਸੰਗੀਤ ਸੁਣਨਾ ਚਾਹੁਦੀ ਹੈ ਅਤੇ ਜਿਸ ਲਈ ਪਤੀ ਦੀ ਮੌਤ ਨਾਲ ਜ਼ਿੰਦਗੀ ਖਤਮ ਨਹੀਂ ਹੁੰਦੀ। ਮੌਜੂਦਾ ਢਾਂਚੇ ਦੁਆਰਾ ਖਿੱਚੀਆਂ ਹੱਦਾਂ ਅੰਦਰ ਕੰਮ ਕਰਦੇ ਹੋਏ ਵੀ ਪਿੱਤਰਸੱਤਾ ਵਾਲੇ ਢਾਂਚੇ ਤੋਂ ਬਾਹਰ ਆਉਣ ਦਾ ਫੈਸਲਾ ਕਰਨ ਵਾਲੀਆਂ ਅਜਿਹੀਆਂ ਫਿਲਮਾਂ ਹੀ ਭਵਿੱਖ ਦੇ ਪਾਪੂਲਰ ਸਿਨੇਮਾ ਵਿੱਚ ਔਰਤਾਂ ਦੀ ਰੂਪਰੇਖਾ ਨੂੰ ਪ੍ਰੀਭਾਸਿ਼ਤ ਕਰਨਗੀਆਂ। ਮੈਨੂੰ ਇਹ ਹੀ ਉਮੀਦ ਹੈ।”

ਕਲਾਕਾਰ: ਆਇਸ਼ਾ ਟਾਕਿਆ, ਗੁਲ ਪਨਾਗ, ਸ੍ਰੀਆਸ ਤਲਪਡੇ, ਗਿਰੀਸ਼ ਕਰਨਾਰਡ, ਉਤਾਰਾ ਭਾਵਕਰ, ਅਤੇ ਪ੍ਰਤੀਕਸ਼ਾ ਲੋਨਕਰ।

ਫਿਲਮ ਦੇਖਣ ਲਈ ਹੇਠਲੀ ਤਸਵੀਰ `ਤੇ ਕਲਿੱਕ ਕਰੋ:

This entry was posted in ਫਿਲਮ and tagged , , , . Bookmark the permalink.

1 Response to ਡੋਰ (ਹਿੰਦੀ ਫਿਲਮ, 2006 )

  1. navsharankaur says:

    Great! Thank you for putting it out. One of my all times favorite films!

Leave a comment

This site uses Akismet to reduce spam. Learn how your comment data is processed.